ਅਫਗਾਨਿਸਤਾਨ ਨੂੰ ਕਮਜ਼ੋਰ ਬਣਾਈ ਰੱਖਣਾ ਚਾਹੁੰਦਾ ਹੈ ਪਾਕਿਸਤਾਨ
Monday, Aug 09, 2021 - 02:06 AM (IST)
ਇਸਲਾਮਾਬਾਦ - ਅਫਗਾਨਿਸਤਾਨ ਨੂੰ ਪਾਕਿਸਤਾਨ ਕਮਜ਼ੋਰ ਬਣਾਈ ਰੱਖਣਾ ਚਾਹੁੰਦਾ ਹੈ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਹਰ ਸੰਭਵ ਮਦਦ ਕਰ ਰਿਹਾ ਹੈ। ਉਸ ਦੇ ਦੇਸ਼ ਤੋਂ ਅਫਗਾਨਿਸਤਾਨ ਦੀ ਸਰਹੱਦ ਵਿਚ ਅੱਤਵਾਦੀ ਬੇਝਿਜਕ ਦਾਖਲ ਹੋ ਰਹੇ ਹਨ। ਇਸ ਪਿੱਛੇ ਪਾਕਿਸਤਾਨ ਦੀ ਸੋਚੀ-ਸਮਝੀ ਸਾਜ਼ਿਸ਼ ਹੈ। ਉਹ ਅਫਗਾਨਿਸਤਾਨ ਨੂੰ ਹਮੇਸ਼ਾ ਕਮਜ਼ੋਰ ਰੱਖਣਾ ਚਾਹੁੰਦਾ ਹੈ। ਸੈਂਟਰ ਫਾਰ ਪਾਲਿਟੀਕਲ ਐਂਡ ਫਾਰੇਨ ਅਫੇਅਰਜ਼ ਦੇ ਪ੍ਰਧਾਨ ਫੇਬੀਅਨ ਬਾਸਾਰਟ ਨੇ ਦੱਸਿਆ ਕਿ ਪਾਕਿਸਤਾਨ ਅਫਗਾਨਿਸਤਾਨ ਨੂੰ ਹਮੇਸ਼ਾ ਹਿੰਸਾ ਦਾ ਸ਼ਿਕਾਰ ਬਣਿਆ ਦੇਖਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਕੀਤੇ ਗਏ 45 PSA ਆਕਸੀਜਨ ਪਲਾਂਟ
ਉਸ ਨੂੰ ਆਪਣਾ ਫਾਇਦਾ ਇਸੇ ਵਿਚ ਦਿਖਾਈ ਦਿੰਦਾ ਹੈ। ਇਹੀ ਕਾਰਨ ਹੈ ਕਿ ਉਹ ਹੁਣ ਵੀ ਤਾਲਿਬਾਨ ਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਹੀ ਨਹੀਂ, ਪੂਰੀ ਸਰਪ੍ਰਸਤੀ ਵੀ ਦੇ ਰਿਹਾ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਅਫਗਾਨਿਸਤਾਨ ਦੇ ਰਾਜਦੂਤ ਗੁਲਾਮ ਇਸਕਜ਼ਈ ਨੇ ਕਿਹਾ ਸੀ ਕਿ ਅਫਗਾਨਿਸਤਾਨ ਦੀ ਸਰਕਾਰ ਸੁਰੱਖਿਆ ਪ੍ਰੀਸ਼ਦ ਨੂੰ ਇਸ ਗੱਲ ਦੇ ਪੂਰੇ ਸਬੂਤ ਸੌਂਪਣ ਲਈ ਤਿਆਰ ਹੈ ਕਿ ਪਾਕਿ ਤਾਲਿਬਾਨ ਦੀ ਸਪਲਾਈ ਚੇਨ ਬਣਿਆ ਹੋਇਆ ਹੈ। ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿ ਤਾਲਿਬਾਨ ਨੂੰ ਹਵਾਈ ਹੱਦ ਵਿਚ ਵੀ ਸਮਰਥਨ ਦੇ ਰਿਹਾ ਹੈ।
ਇਹ ਵੀ ਪੜ੍ਹੋ :ਥਾਈਲੈਂਡ 'ਚ ਸਰਕਾਰ ਵਿਰੋਧੀ ਪ੍ਰਦਰਸ਼ਨ ਦੌਰਾਨ ਲੋਕਾਂ ਤੇ ਪੁਲਸ 'ਚ ਝੜਪ