ਪਾਕਿਸਤਾਨ ਨੂੰ ਅਮਰੀਕਾ ਤੋਂ ਮਿਲ ਸਕਦਾ ਹੈ ਕਰਾਰਾ ਝਟਕਾ
Friday, Jun 16, 2017 - 02:37 AM (IST)
ਵਾਸ਼ਿੰਗਟਨ— ਪਾਕਿਸਤਾਨ ਨੂੰ ਅਮਰੀਕਾ ਵਲੋਂ ਕਰਾਰਾ ਝਟਕਾ ਮਿਲ ਸਕਦਾ ਹੈ। ਇਸ ਲਈ ਉਸ ਨੇ ਅੰਤਰ-ਏਜੰਸੀ ਨੀਤੀ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਕਿਹਾ ਕਿ ਟਰੰਪ ਪਾਕਿਸਤਾਨ ਨਾਲ ਸੰਬੰਧਾਂ ਦੀ ਅੰਤਰ-ਏਜੰਸੀ ਨੀਤੀ ਸਮੀਖਿਆ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਨੇ ਇਸਲਾਮਾਬਾਦ ਨੂੰ ਦਿੱਤੇ ਜਾਣ ਵਾਲੇ ਸਹਿਯੋਗ ਅਤੇ ਮਾਲੀ ਮਦਦ ਬਾਰੇ ਵਿਸ਼ੇਸ਼ ਤੌਰ 'ਤੇ ਪੁੱਛਿਆ ਹੈ।
ਟਿਲਰਸਨ ਨੇ ਵਿਦੇਸ਼ ਮੰਤਰਾਲਾ ਦੇ ਸਾਲਾਨਾ ਬਜਟ ਦੀਆਂ ਤਜਵੀਜ਼ਾਂ 'ਤੇ ਕਾਂਗਰਸ ਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਜੁੜੀ ਨੀਤੀ ਦੀ ਅੰਤਰ-ਏਜੰਸੀ ਸਮੀਖਿਆ ਸ਼ੁਰੂ ਕਰ ਰਹੇ ਹਾਂ।
