ਪਾਕਿਸਤਾਨ ਦੇ ਸਿੰਧ ਸੂਬੇ ''ਚ 2 ਬੱਸਾਂ ਦੀ ਟੱਕਰ, 7 ਯਾਤਰੀਆਂ ਦੀ ਮੌਤ, 42 ਜ਼ਖ਼ਮੀ
Monday, Jun 26, 2023 - 04:29 AM (IST)
ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ 'ਚ 2 ਯਾਤਰੀ ਬੱਸਾਂ ਦੀ ਟੱਕਰ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ 42 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬੇਨਜ਼ੀਰਾਬਾਦ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ (ਡੀਜੀਆਈਪੀ) ਮੁਹੰਮਦ ਯੂਨੁਸ ਚੰਦੀਓ ਨੇ ਦੱਸਿਆ ਕਿ ਹਾਦਸਾ ਸਵੇਰੇ 4 ਵਜੇ ਦੇ ਕਰੀਬ ਨਵਾਬਸ਼ਾਹ ਨੇੜੇ ਮਹਿਰਾਨ ਹਾਈਵੇਅ 'ਤੇ ਹੋਇਆ, ਜਦੋਂ ਕਰਾਚੀ ਅਤੇ ਪੇਸ਼ਾਵਰ ਜਾ ਰਹੀਆਂ 2 ਯਾਤਰੀ ਬੱਸਾਂ ਆਪਸ ਵਿੱਚ ਟਕਰਾ ਗਈਆਂ।
ਇਹ ਵੀ ਪੜ੍ਹੋ : ਮਣੀਪੁਰ ਹਿੰਸਾ: CM ਬੀਰੇਨ ਸਿੰਘ ਨੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ, ਸ਼ਾਹ ਬੋਲੇ- ਜਲਦ ਕੱਸੀ ਜਾਵੇ ਹਿੰਸਾ 'ਤੇ ਨਕੇਲ
'ਡਾਨ' ਨਿਊਜ਼ ਨੇ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਕਿ ਜ਼ਖ਼ਮੀਆਂ ਦਾ ਪੀਪਲਜ਼ ਮੈਡੀਕਲ ਐਂਡ ਸਾਇੰਸ ਯੂਨੀਵਰਸਿਟੀ 'ਚ ਇਲਾਜ ਕੀਤਾ ਜਾ ਰਿਹਾ ਹੈ। ਡੀਜੀਆਈਪੀ ਮੁਤਾਬਕ ਇਹ ਟੱਕਰ ਗੱਡੀਆਂ ਦੀ ਤੇਜ਼ ਰਫ਼ਤਾਰ ਕਾਰਨ ਹੋਈ। ਘਟਨਾ ਤੋਂ ਬਾਅਦ ਮਹਿਰਾਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਅਤੇ ਵਾਹਨਾਂ ਨੂੰ ਨੈਸ਼ਨਲ ਹਾਈਵੇਅ ਵੱਲ ਮੋੜ ਦਿੱਤਾ ਗਿਆ। ਇਸ ਮਹੀਨੇ ਦੇ ਸ਼ੁਰੂ ਵਿੱਚ ਇਸਲਾਮਾਬਾਦ-ਲਾਹੌਰ ਮੋਟਰਵੇਅ 'ਤੇ ਕੱਲਾਰ ਕਹਾਰ ਨੇੜੇ ਇਕ ਬੱਸ ਪਲਟਣ ਕਾਰਨ 5 ਔਰਤਾਂ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਸੀ ਤੇ 31 ਹੋਰ ਜ਼ਖ਼ਮੀ ਹੋ ਗਏ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।