ਸਰਹੱਦ ਪਾਰ : ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਹਿਰ ’ਚ ਡਿੱਗੀ, 2 ਬੱਚਿਆਂ ਸਣੇ 5 ਦੀ ਮੌਤ
03/11/2023 10:25:04 PM

ਪਾਕਿਸਤਾਨ/ਗੁਰਦਾਸਪੁਰ (ਵਿਨੋਦ)-ਛੋਟੀ ਜ਼ੈਰੀਨ ਤੋਂ ਹਜ਼ਰਤ ਸਖੀ ਸਰੋਵਰ ਦੀ ਦਰਗਾਹ ’ਤੇ 47 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਟਰੈਕਟਰ-ਟਰਾਲੀ ਦੇ ਡੀਜੀ ਖ਼ਾਨ ਨਹਿਰ ’ਚ ਡਿੱਗਣ ਕਾਰਨ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਮੁਤਾਬਕ ਸਥਾਨਕ ਲੋਕਾਂ ਅਤੇ ਰੈਸਕਿਊ 1122 ਦੇ ਗੋਤਾਖੋਰਾਂ ਨੇ 5 ਲਾਸ਼ਾਂ ਅਤੇ 27 ਲੋਕਾਂ ਨੂੰ ਨਹਿਰ ’ਚੋਂ ਬਾਹਰ ਕੱਢ ਲਿਆ ਹੈ, ਜਦਕਿ 15 ਹੋਰ ਅਜੇ ਵੀ ਲਾਪਤਾ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ, ‘ਸਕੂਲ ਸਿੱਖਿਆ ਵਿਭਾਗ ਨੇ ਦਾਖ਼ਲਿਆਂ ’ਚ ਸਿਰਜਿਆ ਇਤਿਹਾਸਕ ਰਿਕਾਰਡ’
ਸਥਾਨਕ ਪੁਲਸ ਅਤੇ ਰੈਸਕਿਊ 1122 ਦੇ ਅਧਿਕਾਰੀਆਂ ਅਨੁਸਾਰ ਲੱਗਭਗ 47 ਲੋਕ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਸਨ, ਪਿੰਡ ਛੋਟੀ ਜ਼ੈਰੀਨ ਤੇ ਆਸ-ਪਾਸ ਦੇ ਅਹਿਮਦ ਖਾਨ ਸਾਹਨੀ ਦੇ ਰਹਿਣ ਵਾਲੇ ਇਕੋ ਪਰਿਵਾਰ ਦੇ ਸਨ, ਜੋ ਹਜ਼ਰਤ ਸਖੀ ਦੀ ਦਰਗਾਹ ’ਤੇ ਜਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ CM ਮਾਨ ਦਾ ਜਵਾਬ, ਪੰਜਾਬ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਪੜ੍ਹੋ Top 10