ਪਾਕਿਸਤਾਨ ''ਚ ਬੰਦ ਪਏ ਹਿੰਦੂ ਮੰਦਰਾਂ ਨੂੰ ਮੁੜ ਖੋਲ੍ਹਣ ਦੀ ਤਿਆਰੀ ''ਚ ਇਮਰਾਨ ਸਰਕਾਰ

11/13/2019 7:59:24 PM

ਇਸਲਾਮਾਬਾਦ (ਆਈ.ਏ.ਐੱਨ.ਐੱਸ.)— ਪਾਕਿਸਤਾਨ ਦੇ ਹਿੰਦੂ ਭਾਈਚਾਰੇ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਵੇਖਦਿਆਂ ਇਮਰਾਨ ਖਾਨ ਸਰਕਾਰ ਨੇ ਬੰਦ ਹਿੰਦੂ ਮੰਦਰਾਂ ਨੂੰ ਦੁਬਾਰਾ ਖੋਲ੍ਹਣ ਤੇ ਉਨ੍ਹਾਂ ਦੇ ਨਵੀਨੀਕਰਨ ਦਾ ਫੈਸਲਾ ਕੀਤਾ ਹੈ।

'ਰੇਡੀਓ ਪਾਕਿਸਤਾਨ' ਦੀ ਰਿਪੋਰਟ ਮੁਤਾਬਕ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬੁਲਾਰੇ ਅਹਿਮਦ ਜਵਾਦ ਨੇ ਸਰਕਾਰ ਦੀਆਂ 10 ਪ੍ਰਾਪਤੀਆਂ ਦੇ ਵੇਰਵੇ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ। ਜਵਾਦ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਦੇਸ਼ 'ਚ ਹਿੰਦੂ ਭਾਈਚਾਰੇ ਵਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਮੰਦਰਾਂ ਨੂੰ ਦੁਬਾਰਾ ਖੋਲ੍ਹਿਆ ਜਾਵੇ। ਅਸੀਂ ਇਸ ਨਾਲ ਸਹਿਮਤ ਗਏ, ਸਰਕਾਰ ਨੇ ਇਨ੍ਹਾਂ ਮੰਦਰਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਹੈ।

ਬਿਆਨ 'ਚ ਜਵਾਦ ਵਲੋਂ ਦੱਸੀਆਂ 10 ਪ੍ਰਾਪਤੀਆਂ 'ਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਾਂ ਦੇ ਘਾਟੇ 'ਚ ਆਈ ਗਿਰਾਵਟ ਤੇ 11 ਨਵੇਂ ਬਿਜਲੀ ਉਤਪਾਦਨ ਪ੍ਰਾਜੈਕਟ ਸ਼ਾਮਲ ਹਨ। ਬਿਆਨ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੇਸ਼ 'ਚ ਟੈਕਸਟਾਈਲ ਦੀ ਬਰਾਮਦ 'ਚ 20 ਫੀਸਦ ਦਾ ਵਾਧਾ ਹੋਇਆ ਹੈ। ਗਵਾਦਰ 'ਚ ਚੀਨ ਦੀ ਸਹਾਇਤਾ ਨਾਲ ਇਕ ਆਧੁਨਿਕ ਹਸਪਤਾਲ ਦੀ ਉਸਾਰੀ ਸ਼ੁਰੂ ਕੀਤੀ ਗਈ ਹੈ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਇਕ ਯੋਜਨਾ ਵੀ ਸ਼ੁਰੂ ਕੀਤੀ ਗਈ ਸੀ।


Baljit Singh

Content Editor

Related News