ਮਸ਼ਹੂਰ ਟਿੱਕ-ਟਾਕ ਸਟਾਰ ਦੀ ਮੌਤ ਦੀ ਵੀਡੀਓ ਪਤਨੀ ਨੇ ਕੀਤੀ ਵਾਇਰਲ, ਕਾਰਨ ਜਾਣ ਉੱਡੇ ਸਭ ਦੇ ਹੋਸ਼

Thursday, Sep 17, 2020 - 03:01 PM (IST)

ਮਸ਼ਹੂਰ ਟਿੱਕ-ਟਾਕ ਸਟਾਰ ਦੀ ਮੌਤ ਦੀ ਵੀਡੀਓ ਪਤਨੀ ਨੇ ਕੀਤੀ ਵਾਇਰਲ, ਕਾਰਨ ਜਾਣ ਉੱਡੇ ਸਭ ਦੇ ਹੋਸ਼

ਪਾਕਿਸਤਾਨ : ਪਾਕਿਸਤਾਨ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਟਿੱਕ-ਟਾਕ 'ਤੇ ਇਕ ਪਤਨੀ ਵਲੋਂ ਆਪਣੇ ਪਤੀ ਦੀ ਮੌਤ ਦੀ ਝੂਠੀ ਵੀਡੀਓ ਬਣਾ ਕੇ ਪੋਸਟ ਕਰ ਦਿੱਤੀ ਗਈ। ਦਰਅਸਲ, ਮੀਡੀਆ 'ਚ ਛਪੀ ਇਕ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਰਹੀਮ ਯਾਰ ਖ਼ਾਨ ਸ਼ਹਿਰ ਦੇ ਰਸ਼ੀਦਾਬਾਦ ਇਲਾਕੇ ਦੇ ਟਿਕ-ਟਾਕਰ ਆਦਿਲ ਰਾਜਪੂਤ ਦੀ ਪਤਨੀ ਨੇ ਆਪਣੇ ਫਾਲੋਅਰਸ ਦੀ ਗਿਣਤੀ 'ਚ ਵਾਧਾ ਕਰਨ ਇਕ ਯੋਜਨਾ ਬਣਾਈ। ਉਸ ਨੇ ਵੀਡੀਓ 'ਚ ਰੋਣ ਦਾ ਦਿਖਾਵਾ ਕੀਤਾ ਅਤੇ ਦੱਸਿਆ ਕਿ ਉਸ ਦੇ ਪਤੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। 

ਇਹ ਵੀ ਪੜ੍ਹੋ : ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ

ਵੀਡੀਓ 'ਚ ਉਸ ਨੇ ਦੱਸਿਆ ਕਿ ਉਸਦੇ ਪਤੀ ਦੀ ਇਕ ਕਾਰ ਹਾਦਸੇ 'ਚ ਮੌਤ ਹੋ ਗਈ। ਸਪੱਸ਼ਟ ਹੈ ਕਿ ਵੀਡੀਓ ਦੇ ਅਪਲੋਡ ਹੁੰਦਿਆਂ ਹੀ ਲੋਕਾਂ ਦੇ ਮੈਜੇਜ ਆਉਣ ਲੱਗੇ। ਜਿਵੇਂ ਹੀ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ, ਇਸ ਕੁਝ ਮਿੰਟਾਂ ਬਾਅਦ ਹੀ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕੁਝ ਹੀ ਘੰਟਿਆਂ 'ਚ ਲੋਕਾਂ ਦੇ ਫੋਨ ਦੁੱਖ ਜ਼ਾਹਰ ਕਰਨ ਲਈ ਆਦਿਲ ਦੇ ਘਰ ਆਉਣੇ ਸ਼ੁਰੂ ਹੋ ਗਏ। ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਗਈ ਵੀਡੀਓ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਅਤੇ ਉਹ ਉਸਦੇ ਘਰ ਦੇ ਸਾਹਮਣੇ ਸੋਗ ਮਨਾਉਣ ਲਈ ਇਕੱਠੇ ਹੋਏ। ਖ਼ਾਸ ਗੱਲ ਇਹ ਸੀ ਕਿ ਆਦਿਲ ਪਾਕਿਸਤਾਨ 'ਚ ਸਭ ਤੋਂ ਮਸ਼ਹੂਰ ਟਿੱਕ-ਟਾਕ ਕਰਨ ਵਾਲਿਆਂ 'ਚੋਂ ਇਕ ਹੈ, ਉਸਦੇ ਆਫਿਸ਼ੀਅਲ ਅਕਾਊਂਟ ਉਤੇ ਲਗਭਗ 26 ਲੱਖ ਲੋਕ ਉਸ ਨੂੰ ਫਾਲੋ ਕਰਦੇ ਹਨ।

ਇਹ ਵੀ ਪੜ੍ਹੋ :  'PUBG' ਖੇਡਣ ਤੋਂ ਰੋਕਦੀ ਸੀ ਮਾਂ, ਗੁੱਸੇ 'ਚ ਆਈ ਧੀ ਨੇ ਕੀਤਾ ਅਜਿਹਾ ਕਾਰਾ ਕੇ ਸੁਣ ਕੰਬ ਜਾਵੇਗੀ ਰੂਹ

ਘਰ ਦੇ ਬਾਹਰ ਇਕੱਠੇ ਹੋਏ ਕੁਝ ਲੋਕਾਂ ਨੇ ਮਸਜਿਦ 'ਚੋਂ ਆਦਿਲ ਦੀ ਮੌਤ ਦਾ ਐਲਾਨ ਵੀ ਕੀਤਾ। ਹਾਲਾਂਕਿ, ਜਦੋਂ ਫਾਲੋਵਰਸ ਨੂੰ ਪਤਾ ਲੱਗਿਆ ਕਿ ਆਦਿਲ ਦੀ ਮੌਤ ਦੀ ਖ਼ਬਰ ਝੂਠੀ ਹੈ, ਤਾਂ ਉਹ ਗੁੱਸੇ 'ਚ ਆ ਗਏ ਅਤੇ ਫਿਰ ਉਸਨੇ ਆਦਿਲ ਅਤੇ ਉਸਦੀ ਪਤਨੀ ਦੇ ਵਿਰੁੱਧ ਮਨੁੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਸ਼ਲ ਮੀਡੀਆ ਉੱਤੇ ਉੱਚ ਅਧਿਕਾਰੀਆਂ ਤੋਂ ਕਾਨੂੰਨੀ ਕਾਰਵਾਈ ਦੀ ਮੰਗ ਕਰਨ ਲੱਗੇ। ਲੋਕਾਂ ਦੇ ਗੁੱਸੇ ਨੂੰ ਵੇਖਦਿਆਂ ਆਦਿਲ ਦੀ ਪਤਨੀ ਨੇ ਇਕ ਹੋਰ ਵੀਡੀਓ ਬਣਾ ਕੇ ਟਿਕਟੌਕ 'ਤੇ ਅਪਲੋਡ ਕਰ ਦਿੱਤਾ। ਇਸ ਵੀਡੀਓ 'ਚ ਫਾਲੋਵਰਸ ਨੂੰ ਦੱਸਿਆ ਗਿਆ ਕਿ ਆਦਿਲ ਬਹੁਤ ਤੰਦਰੁਸਤ, ਸੁਰੱਖਿਅਤ ਹੈ ਅਤੇ ਘਰ ਆ ਗਏ ਹਨ। ਇਥੇ ਦੱਸ ਦੇਈਏ ਭਾਰਤ 'ਚ ਟਿੱਕ-ਟਾਕ ਬੈਨ ਹੋ ਚੁੱਕੀ ਹੈ ਜਦਕਿ  ਗੁਆਂਢੀ ਦੇਸ਼ ਪਾਕਿਸਤਾਨ ਵਿਚ ਪਾਗਲਪਨ ਦੀ ਹੱਦ ਤਕ ਕੀਤੀ ਜਾ ਰਹੀ ਹੈ।
 


author

Baljeet Kaur

Content Editor

Related News