ਪਾਕਿਸਤਾਨ ਨੇ CPEC ਪ੍ਰੋਜੈਕਟਾਂ ਦੀ ਸੁਰੱਖਿਆ ਲਈ ਬਲੂਚਿਸਤਾਨ ''ਚ ਸੁਰੱਖਿਆ ਕੀਤੀ ਸਖ਼ਤ

03/01/2021 11:50:05 PM

ਪੇਸ਼ਾਵਰ : ਪਾਕਿਸਤਾਨ ਨੇ ਬਲੂਚਿਸਤਾਨ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਪ੍ਰੋਜੈਕਟਾਂ 'ਤੇ ਹਮਲੇ ਦੌਰਾਨ ਇਸ ਦੀ ਸੁਰੱਖਿਆ ਵਧਾ ਦਿੱਤੀ ਹੈ। ਸਮਾਚਾਰ ਏਜੰਸੀ ਸਿੰਹੁਆ ਦੇ ਮੁਤਾਬਕ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਕਿਹਾ, “ਅਸੀਂ ਦੋ ਡਿਵੀਜ਼ਨ-ਆਕਾਰ ਦੀ ਸੁਰੱਖਿਆ ਬਸਤੀਆਂ ਖੜੀਆਂ ਕੀਤੀਆਂ ਹਨ, ਜੋ CPEC ਨੂੰ ਸੁਰੱਖਿਆ ਪ੍ਰਦਾਨ ਕਰਣ ਲਈ ਸਮਰਪਤ ਹਨ। ਇਸ ਤੋਂ ਇਲਾਵਾ ਸੁਰੱਖਿਆ ਯਕੀਨੀ ਕਰਨ ਲਈ ਸੂਬੇ ਵਿੱਚ ਨੀਮ ਫੌਜੀ ਬਲਾਂ ਦੀਆਂ ਇਕਾਈਆਂ ਦੀ ਗਿਣਤੀ ਇੱਕ ਤੋਂ ਵਧਾ ਕੇ ਦੋ ਕਰ ਦਿੱਤੀ ਗਈ ਹੈ।”

ਫੌਜ ਦੀ ਮੀਡੀਆ ਵਿੰਗ ਇੰਟਰ-ਸਰਵਿਸੇਜ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਮੁਤਾਬਕ CPEC ਦੀ ਸੁਰੱਖਿਆ ਨੂੰ ਸਿੱਧੀ ਅਤੇ ਅਸਿੱਧੇ ਤੌਰ 'ਤੇ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਣ ਤੋਂ ਇਲਾਵਾ ਪੂਰੇ ਸੂਬੇ ਵਿੱਚ ਸੁਰੱਖਿਆ ਨੂੰ ਵਧਾਇਆ ਗਿਆ ਹੈ। ਇਨ੍ਹਾਂ ਕਿਹਾ ਕਿ CPEC ਪ੍ਰੋਜੈਕਟਾਂ 'ਤੇ ਸੁਚਾਰੂ ਢੰਗ ਨਾਲ ਕੰਮ ਕਰਣ ਲਈ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ। ਦੱਸ ਦੇਈਏ ਕਿ ਬਲੂਚਿਸਤਾਨ ਸਮਰੱਥ ਕੁਦਰਤੀ ਸਾਧਨਾਂ ਵਾਲਾ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਪਰ ਇਹ ਸਭ ਤੋਂ ਗਰੀਬ ਅਤੇ ਸਭ ਤੋਂ ਘੱਟ ਆਬਾਦੀ ਵਾਲਾ ਹੈ। ਬਲੂਚ ਨੇ ਅਕਸਰ ਵਿਕਾਸ ਦੇ ਮੁੱਦੇ ਨੂੰ ਚੁੱਕਿਆ ਹੈ, ਪਰ ਪਾਕਿਸਤਾਨ ਨੇ ਜ਼ਬਰਦਸਤੀ ਅਗਵਾ, ਤਸੀਹੇ ਅਤੇ ਉਤਪੀੜਨ ਦੇ ਨਾਲ ਇਸਦਾ ਜਵਾਬ ਦਿੱਤਾ ਹੈ। 

ਬਲੂਚ ਵਿੱਚ ਚੀਨ ਦੀ ਵੱਧਦੀ ਭਾਗੀਦਾਰੀ ਦਾ ਵੀ ਵਿਰੋਧ ਵਧਦਾ ਜਾ ਰਿਹਾ ਹੈ। 2015 ਵਿੱਚ, ਚੀਨ ਨੇ ਪਾਕਿਸਤਾਨ ਵਿੱਚ $46 ਬਿਲੀਅਨ ਦੇ ਪ੍ਰੋਜੈਕਟਾ ਦਾ ਐਲਾਨ ਕੀਤਾ, ਜਿਸ ਵਿਚੋਂ ਬਲੂਚਿਸਤਾਨ ਇੱਕ ਅਟੁੱਟ ਅੰਗ ਹੈ। ਇਹ ਬਲੂਚਿਸਤਾਨ ਵਿੱਚ ਪਾਕਿਸਤਾਨ ਦੇ ਦੱਖਣੀ ਗਵਾਦਰ ਬੰਦਰਗਾਹ ਨੂੰ ਅਰਬ ਸਾਗਰ ਵਿੱਚ ਚੀਨ ਦੇ ਪੱਛਮ ਵਾਲਾ ਸ਼ਿਨਜਿਆਂਗ ਖੇਤਰ ਨਾਲ ਜੋੜੇਗਾ। ਇਸ ਵਿੱਚ ਚੀਨ ਅਤੇ ਮੱਧ ਪੂਰਬ ਵਿਚਾਲੇ ਸੰਪਰਕ ਨੂੰ ਬਿਹਤਰ ਬਣਾਉਣ ਲਈ ਸੜਕ, ਰੇਲ ਅਤੇ ਤੇਲ ਪਾਈਪਲਾਈਨ ਲਿੰਕ ਬਣਾਉਣ ਦੀ ਯੋਜਨਾ ਵੀ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News