ਪਾਕਿ ਸੁਪਰੀਮ ਕੋਰਟ ਤੈਅ ਕਰੇਗਾ ਅੱਤਵਾਦ ਦੀ ਪਰਿਭਾਸ਼ਾ

03/20/2019 9:03:11 PM

ਇਸਲਾਮਾਬਾਦ— ਪਾਕਿਸਤਾਨ 'ਚ ਜਲਦੀ ਹੀ ਅੱਤਵਾਦ ਸ਼ਬਦ ਦੀ ਪਰਿਭਾਸ਼ਾ ਤੈਅ ਕੀਤੀ ਜਾਵੇਗੀ। ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਜੱਜ ਆਸਿਫ ਸਈਦ ਨੇ ਬੁੱਧਵਾਰ ਨੂੰ ਇਹ ਫੈਸਲਾ ਲਿਆ। ਉਨ੍ਹਾਂ ਨੇ ਅੱਤਵਾਦ ਨੂੰ ਪਰਿਭਾਸ਼ਿਤ ਕਰਨ ਤੇ ਇਸ ਦੇ ਦਾਇਰੇ 'ਚ ਆਉਣ ਵਾਲੇ ਮਾਮਲਿਆਂ ਦਾ ਨਿਰਧਾਰਣ ਕਰਨ ਲਈ ਸੱਤ ਜੱਜਾਂ ਦੀ ਬੈਂਚ ਬਣਾਈ ਹੈ।

ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸਮੂਹਾਂ 'ਤੇ ਲਗਾਮ ਲਾਉਣ ਲਈ ਵਧਦੇ ਦਬਾਅ ਦੇ ਵਿਚਾਲੇ ਪਾਕਿਸਤਾਨ ਦੀ ਚੋਟੀ ਦੀ ਅਦਾਲਤ ਨੇ ਇਹ ਫੈਸਲਾ ਲਿਆ ਹੈ। ਇਸ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲੇ ਦੀ ਜ਼ਿੰਮੇਦਾਰੀ ਜੈਸ਼ ਨੇ ਲਈ ਸੀ। ਪਾਕਿਸਤਾਨੀ ਮੀਡੀਆ ਨੇ ਆਪਣੀ ਰਿਪੋਰਟ 'ਤ ਦੱਸਿਆ ਕਿ ਪ੍ਰਧਾਨ ਜੱਜ ਨੇ ਕਿਹਾ ਕਿ 1997 ਤੋਂ ਇਹ ਨਿਰਧਾਰਿਤ ਨਹੀਂ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੇ ਮਾਮਲੇ ਅੱਤਵਾਦ ਦੇ ਦਾਇਰੇ 'ਚ ਆਉਣਗੇ।

ਡਾਨ ਅਖਬਾਰ ਮੁਤਾਬਕ ਜੱਜ ਖੋਸਾ ਦੀ ਅਗਵਾਈ 'ਚ ਸੱਤ ਮੈਂਬਰੀ ਬੈਂਚ ਅੱਤਵਾਦ ਦੀ ਸਹੀ ਪਰਿਭਾਸ਼ਾ ਨਿਰਧਾਰਿਤ ਤੇ ਤੈਅ ਕਰੇਗੀ। ਅੱਤਵਾਦ ਦੀ ਪਰਿਭਾਸ਼ਾ ਨੂੰ ਲੈ ਕੇ ਉਸ ਸਮੇਂ ਵਿਚਾਰ ਹੋਇਆ ਸੀ ਜਦੋਂ ਅਦਾਲਤ 'ਸਿਬਤੈਨ ਬਨਾਮ ਸੂਬਾ' ਤੇ 'ਫਜ਼ਲ ਬਸ਼ੀਰ ਬਨਾਮ ਸੂਬਾ' ਮਾਮਲਿਆਂ ਦੀਆਂ ਮੁੜਵਿਚਾਰ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਸੀ। ਦੋਵਾਂ ਮਾਮਲਿਆਂ 'ਚ ਦੋਸ਼ੀਆਂ ਨੂੰ ਅੱਤਵਾਦ ਰੋਕੂ ਐਕਟ ਦੀ ਧਾਰਾ 7 ਦੇ ਤਹਿਤ ਦੋਸ਼ੀ ਦੱਸਿਆ ਗਿਆ ਸੀ ਜੋ ਅੱਤਵਾਦੀ ਗਤੀਵਿਧੀਆਂ ਦੀ ਸਜ਼ਾ ਨਾਲ ਸਬੰਧਿਤ ਹੈ। ਪਾਕਿਸਤਾਨ 'ਚ ਕਾਨੂੰਨੀ ਮਾਹਰਾਂ ਮੁਤਾਬਕ 'ਅੱਤਵਾਦ' ਸ਼ਬਦ ਦੀ ਕੋਈ ਸਟੀਕ ਤੇ ਸਵਿਕਾਰ ਯੋਗ ਪਰਿਭਾਸ਼ਾ ਨਹੀਂ ਹੈ।


Baljit Singh

Content Editor

Related News