ਪਾਕਿ ਸਟਾਕ ਐਕਸਚੇਂਜ ''ਤੇ ਅੱਤਵਾਦੀ ਹਮਲਾ, 5 ਲੋਕਾਂ ਦੀ ਮੌਤ ਤੇ ਕਈ ਜ਼ਖਮੀ (ਵੀਡੀਓ)

06/29/2020 6:02:31 PM

ਇਸਲਾਮਾਬਾਦ (ਬਿਊਰੋ): ਕਰਾਚੀ ਸਥਿਤ ਪਾਕਿਸਤਾਨ ਸਟਾਕ ਐਕਸਚੇਂਜ 'ਤੇ ਸੋਮਵਾਰ ਨੂੰ ਅੱਤਵਾਦੀ ਹਮਲਾ ਹੋਇਆ। ਜੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ ਪਾਕਿਸਤਾਨੀ ਸਟਾਕ ਐਕਸਚੇਂਜ ਦੀ ਇਮਾਰਤ ਵਿਚ 4 ਅੱਤਵਾਦੀ ਦਾਖਲ ਹੋਏ ਹਨ। ਇਹ ਅੱਤਵਾਦੀ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਹਨ। ਫਿਲਹਾਲ ਚਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਦੀ ਗੋਲੀਬਾਰੀ ਵਿਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।

 

ਇਮਾਰਤ ਦੇ ਅੰਦਰ ਲੱਗਭਗ 2,000 ਦੇ ਕਰੀਬ ਲੋਕਾਂ ਦੇ ਮੌਜੂਦ ਹੋਣ ਦੀ ਜਾਣਕਾਰੀ ਹੈ। ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਦੇ ਮੁਤਾਬਕ ਚਾਰ ਵਿਚੋਂ ਚਾਰੇ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ।

PunjabKesari

ਅੱਤਵਾਦੀਆਂ ਨੇ ਸਟਾਕ ਐਕਸਚੇਂਜ ਦੀ ਇਮਾਰਤ ਦੇ ਮੁੱਖ ਦਰਵਾਜੇ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਅਤੇ ਫਿਰ ਅੰਨ੍ਹੇਵਾਹ ਗੋਲੀਬਾਰੀ ਕਰਦੇ ਹੋਏ ਇਮਾਰਤ ਵਿਚ ਦਾਖਲ ਹੋ ਗਏ। ਇਸ ਗੋਲੀਬਾਰੀ ਦੌਰਾਨ ਇਕ ਪੁਲਸ ਅਫਸਰ ਅਤੇ ਇਕ ਸੁਰੱਖਿਆ ਗਾਰਡ ਦੇ ਜ਼ਖਮੀ ਹੋਣ ਦੀ ਖਬਰ ਹੈ।

PunjabKesari

ਮੌਕੇ 'ਤੇ ਪੁਲਸ ਅਤੇ ਰੇਂਜਰਸ ਦੇ ਜਵਾਨ ਪਹੁੰਚ ਗਏ ਹਨ ਅਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪਾਕਿਸਤਾਨ ਸਟਾਕ ਐਕਸਚੇਂਜ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਜ਼ਖਮੀਆਂ ਨੇ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਸਟਾਕ ਐਕਸਚੇਂਜ ਵਿਚ ਫਸੇ ਕਰਮਚਾਰੀਆਂ ਨੂੰ ਪਿਛਲੇ ਦਰਵਾਜੇ ਤੋਂ ਕੱਢ ਲਿਆ ਗਿਆ ਹੈ। ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਨਾਲ ਗੱਲ ਕਰਦਿਆਂ ਪਾਕਿਸਤਾਨ ਸਟਾਕ ਐਕਸਚੇਂਜ ਦੇ ਡਾਇਰੈਕਟਰ ਅਬੀਦ ਅਲੀ ਹਬੀਬ ਨੇ ਕਿਹਾ ਕਿ ਸਟਾਕ ਐਕਸਚੇਂਜ ਦੇ ਅੰਦਰ ਮੰਦਭਾਗੀ ਘਟਨਾ ਵਾਪਰੀ ਹੈ। 

 

ਅੱਤਵਾਦੀ ਪਾਰਕਿੰਗ ਏਰੀਆ ਤੋਂ ਦਾਖਲ ਹੋਏ ਸਨ ਅਤੇ ਸਾਰੇ ਲੋਕਾਂ ਦੇ ਗੋਲੀਬਾਰੀ ਕਰ ਰਹੇ ਸਨ। ਅੱਤਵਾਦੀਆਂ ਨੇ ਰੇਲਵੇ ਗ੍ਰਾਊਂਡ ਪਾਰਕਿੰਗ ਖੇਤਰ ਵਿਚ ਦਾਖਲ ਹੋ ਕੇ ਸਟਾਕ ਐਕਸਚੇਂਜ ਦੇ ਮੈਦਾਨ ਦੇ ਬਾਹਰ ਗੋਲੀਬਾਰੀ ਕੀਤੀ ਸੀ। ਕਰਾਚੀ ਦੇ ਆਈ.ਜੀ. ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਥਿਤ ਤੌਰ 'ਤੇ ਪੁਲਸ ਅਧਿਕਾਰੀਆਂ ਦੇ ਕੱਪੜੇ ਪਹਿਨੇ ਹੋਏ ਸਨ। ਅੱਤਵਾਦੀਆਂ ਨੇ ਅਤੀ ਆਧੁਨਿਕ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀ ਅਤੇ ਇਕ ਬੈਗ ਲਿਜਾ ਰਹੇ ਸਨ, ਜਿਸ ਵਿਚ ਸੰਭਵ ਤੌਰ 'ਤੇ ਵਿਸਫੋਟਕ ਹੋ ਸਕਦਾ ਹੈ।ਇਸ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ।


Vandana

Content Editor

Related News