ਪਾਕਿਸਤਾਨ ਨੇ IMF ਦੇ ਨਾਲ 7 ਅਰਬ ਡਾਲਰ ਦੇ ਨਵੇਂ ਕਰਜ਼ਾ ਸਮਝੌਤੇ ’ਤੇ ਕੀਤੇ ਹਸਤਾਖਰ

Sunday, Jul 14, 2024 - 01:39 PM (IST)

ਪਾਕਿਸਤਾਨ ਨੇ IMF ਦੇ ਨਾਲ 7 ਅਰਬ ਡਾਲਰ ਦੇ ਨਵੇਂ ਕਰਜ਼ਾ ਸਮਝੌਤੇ ’ਤੇ ਕੀਤੇ ਹਸਤਾਖਰ

ਇਸਲਾਮਾਬਾਦ (ਭਾਸ਼ਾ) - ਨਕਦੀ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ 7 ਅਰਬ ਡਾਲਰ ਦੇ ਨਵੇਂ ਕਰਜ਼ਾ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਪਾਕਿਸਤਾਨ ਨੂੰ ਤਿੰਨ ਸਾਲ ਦੀ ਮਿਆਦ ਵਾਲੇ ਇਸ ਕਰਜ਼ਾ ਪੈਕੇਜ ਨਾਲ ਮੁਸ਼ਕਲ ਆਰਥਿਕ ਸਮੱਸਿਆਵਾਂ ਨਾਲ ਨਿੱਬੜਨ ’ਚ ਮਦਦ ਮਿਲੇਗੀ।

ਆਈ. ਐੱਮ. ਐੱਫ. ਨੇ ਕਿਹਾ ਕਿ 2023 ‘ਸਟੈਂਡ-ਬਾਏ ਅਰੇਂਜਮੈਂਟ ’ (ਐੱਸ. ਬੀ. ਏ.) ਤਹਿਤ ਹਾਸਲ ਕੀਤੀ ਆਰਥਿਕ ਸਥਿਰਤਾ ਨੂੰ ਅੱਗੇ ਵਧਾਉਂਦੇ ਹੋਏ ਆਈ. ਐੱਮ. ਐੱਫ. ਕਰਮਚਾਰੀ ਅਤੇ ਪਾਕਿਸਤਾਨੀ ਅਧਿਕਾਰੀ ਇਕ ਕਰਮਚਾਰੀ ਪੱਧਰ ਸਮਝੌਤੇ ’ਤੇ ਪਹੁੰਚ ਗਏ ਹਨ। ਇਸ ਤਹਿਤ ਲੱਗਭੱਗ 7 ਅਰਬ ਡਾਲਰ ਦੀ ਵਿਸਥਾਰਿਤ ਫੰਡ ਸਹੂਲਤ ਵਿਵਸਥਾ (ਈ. ਐੱਫ. ਐੱਫ.) ’ਤੇ ਸਹਿਮਤੀ ਬਣੀ ਹੈ।

ਐੱਸ. ਬੀ. ਏ. ਇਕ ਛੋਟੀ ਮਿਆਦ ਦਾ ਕਰਜ਼ਾ ਹੈ, ਜੋ ਆਈ. ਐੱਮ. ਐੱਫ. ਭੁਗਤਾਨ ਸੰਕਟ ਦਾ ਸਾਹਮਣਾ ਕਰ ਰਹੇ ਆਪਣੇ ਮੈਂਬਰ ਦੇਸ਼ਾਂ ਨੂੰ ਦਿੰਦਾ ਹੈ। ਵਾਸ਼ਿੰਗਟਨ ਸਥਿਤ ਕਰਜ਼ਦਾਤਾ ਨੇ ਅੱਗੇ ਕਿਹਾ ਕਿ ਨਵੇਂ ਪ੍ਰੋਗਰਾਮ ਦਾ ਉਦੇਸ਼ ਨਕਦੀ ਦੀ ਕਮੀ ਨਾਲ ਜੂਝ ਰਹੇ ਦੇਸ਼ ’ਚ ਵਿਆਪਕ ਆਰਥਕ ਸਥਿਰਤਾ ਨੂੰ ਮਜ਼ਬੂਤ ਕਰਨਾ ਅਤੇ ਲਚਕੀਲੇ ਵਿਕਾਸ ਨੂੰ ਬੜ੍ਹਾਵਾ ਦੇਣਾ ਹੈ।


author

Harinder Kaur

Content Editor

Related News