ਪਾਕਿਸਤਾਨ ਨੇ ਯੂਰਪ ''ਚ ਭਾਰਤ ਦੇ ਖ਼ਿਲਾਫ਼ ਲਗਾਈ ''ਝੂਠ ਦੀ ਫੈਕਟਰੀ'', ਕਸ਼ਮੀਰ ''ਤੇ ਫੈਲਾ ਰਿਹੈ ਜ਼ਹਿਰ

Tuesday, Jun 28, 2022 - 11:53 AM (IST)

ਪਾਕਿਸਤਾਨ ਨੇ ਯੂਰਪ ''ਚ ਭਾਰਤ ਦੇ ਖ਼ਿਲਾਫ਼ ਲਗਾਈ ''ਝੂਠ ਦੀ ਫੈਕਟਰੀ'', ਕਸ਼ਮੀਰ ''ਤੇ ਫੈਲਾ ਰਿਹੈ ਜ਼ਹਿਰ

ਇਸਲਾਮਾਬਾਦ-ਪਾਕਿਸਤਾਨ ਨੇ ਬ੍ਰਿਟੇਨ ਅਤੇ ਹੋਰ ਯੂਰਪੀ ਦੇਸ਼ਾਂ 'ਚ ਭਾਰਤ ਦੇ ਖ਼ਿਲਾਫ਼ ਹਾਈਬ੍ਰਿਡ ਵਾਰ ਛੇੜਣ ਵਾਲੀ 'ਝੂਠ ਦੀ ਫੈਕਟਰੀ' ਲਗਾ ਰੱਖੀ ਹੈ ਅਤੇ ਲਗਾਤਾਰ ਉਸ ਦੇ ਰਾਹੀਂ ਗਲਤ ਪ੍ਰਚਾਰ ਕਰ ਰਿਹਾ ਹੈ। ਗ੍ਰੀਸ ਮੀਡੀਆ ਨੇ ਖੁਲਾਸਾ ਕੀਤਾ ਹੈ ਕਿ ਇਸ ਦੇ ਤਹਿਤ ਹਾਲ ਹੀ 'ਚ ਬ੍ਰਿਟੇਨ ਅਤੇ ਯੂਰਪ ਦੇ ਦੌਰ 'ਤੇ ਗਏ ਪਾਕਿਸਤਾਨ ਅਥਾਰਟੀਜ਼ ਕਸ਼ਮੀਰ ਦੇ ਕਥਿਤ ਸੁਲਤਾਨ ਮਹਿਮੂਦ ਨੇ ਦੋ ਗਲਤ ਪ੍ਰਚਾਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ 'ਚੋਂ ਇਕ ਗਲਤ ਪ੍ਰਚਾਰ ਗਰੁੱਪ ਦਾ ਨਾਂ 'ਫ੍ਰੈਂਡਸ ਆਫ ਕਸ਼ਮੀਰ' ਅਤੇ ਦੂਜਾ 'ਯਾਸੀਨ ਮਲਿਕ ਡਿਫੈਂਸ ਕਮੇਟੀ' ਰੱਖਿਆ ਗਿਆ ਹੈ। 
ਗ੍ਰੀਸ ਦੀ ਨਿਊਜ਼ ਵੈੱਬਸਾਈਟ ਡਾਇਰੈਕਟਸ ਦੇ ਮੁਤਾਬਕ ਸੁਲਤਾਨ ਮਹਿਮੂਦ ਨੇ 31 ਅਗਸਤ ਦੀ ਸਮੇਂ ਸੀਮਾ ਰੱਖੀ ਹੈ ਅਤੇ ਇਸ ਤੈਅ ਸੀਮਾ ਦੇ ਅੰਦਰ ਬ੍ਰਿਟੇਨ ਅਤੇ ਯੂਰਪ ਦੇ ਸਾਰੇ ਵੱਡੇ ਸ਼ਹਿਰਾਂ ਅਤੇ ਕਸਬਿਆਂ 'ਚੋਂ ਦੋਵਾਂ ਹੀ ਅਭਿਐਨਾਂ ਦੇ ਲਈ ਨੈੱਟਵਰਕ ਬਣਾਇਆ ਹੋਵੇਗਾ। ਮਹਿਮੂਦ ਦਾ ਇਰਾਦਾ ਇਸ ਟੀਚੇ ਨੂੰ ਹਾਸਲ ਕਰਨ ਲਈ ਮਸਜ਼ਿਦਾਂ ਅਤੇ ਪਾਕਿਸਤਾਨ ਦੇ ਦੂਤਾਵਾਸ ਦਾ ਇਸਤੇਮਾਲ ਕੀਤਾ ਜਾਵੇ। ਨਾਲ ਹੀ ਪਾਕਿਸਤਾਨ ਦੇ ਧਾਰਮਿਕ ਕੱਟਰਪੱਥੀਆਂ ਅਤੇ ਪੀ.ਓ.ਕੇ. ਦੇ ਨਿਰਦੇਸ਼ 'ਚ ਰਹਿ ਰਹੇ ਲੋਕਾਂ ਦੀ ਵੀ ਮਦਦ ਲੈਣ ਦਾ ਵੀ ਪਲੈਨ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬ੍ਰਿਟੇਨ ਅਤੇ ਯੂਰਪੀ ਦੇਸ਼ਾਂ 'ਚ ਸੰਸਦੀ ਚੁਣਾਵ ਜਾਂ ਪ੍ਰੀਸ਼ਦ ਦੇ ਚੁਣਾਵ ਦੇ ਦੌਰਾਨ ਮੁਸਲਿਮ ਵੋਟਾਂ ਦਾ ਕਾਫੀ ਮਹੱਤਵ ਹੁੰਦਾ ਹੈ ਅਤੇ ਇਹੀਂ ਕਾਰਨ ਹੈ ਕਿ ਉਹ ਪਾਕਿਸਤਾਨ ਵਲੋਂ ਕਸ਼ਮੀਰ 'ਤੇ ਫੈਲਾਏ ਗਏ ਗਲਤ ਪ੍ਰਚਾਰ ਦੇ ਝਾਂਸੇ 'ਚ ਆ ਜਾਂਦੇ ਹਨ।
ਬ੍ਰਿਟੇਨ ਦੇ ਲੀਡਸ ਇਲਾਕੇ 'ਚ 5.43 ਫੀਸਦੀ ਵੋਟਰ ਅਤੇ ਨਾਟਿੰਘਮ 'ਚ 8.8 ਫੀਸਦੀ ਵੋਟਰ ਮੁਸਲਿਮ ਹਨ। ਇਸ ਤੋਂ ਇਲਾਵਾ ਹੋਰ ਇਲਾਕਿਆਂ 'ਚ ਮੁਸਲਿਮ ਵੋਟਰਾਂ ਦੀ ਗਿਣਤੀ 8 ਤੋਂ ਲੈ ਕੇ 24 ਫੀਸਦੀ ਤੱਕ ਹੈ। ਇਸ 'ਚੋਂ ਜ਼ਿਆਦਾਤਰ ਪਾਕਿਸਤਾਨ ਤੋਂ ਹੋਰ ਉਨ੍ਹਾਂ 'ਚੋਂ ਵੀ ਵੱਡੀ ਤਾਦਾਦ 'ਚ ਲੋਕ ਪੀ.ਓ.ਕੇ ਤੋਂ ਹਨ। ਪਾਕਿਸਤਾਨ ਤੋਂ ਜ਼ਿਆਦਾਤਰ ਪ੍ਰਵਾਸੀ ਬ੍ਰਿਟੇਨ ਅਤੇ ਯੂਰਪ 'ਚ ਹੀ ਪਾਕਿਸਤਾਨ ਸ਼ਰਨ ਲੈਂਦੇ ਹਨ। ਇਸ ਦੇ ਲਈ ਉਨ੍ਹਾਂ ਪ੍ਰਵਾਸੀਆਂ ਦੇ ਵਿਚਾਲੇ ਕੰਮ ਕਰ ਰਹੀ ਇਕ ਰਾਜਨੀਤਿਕ ਪਾਰਟੀ ਦੇ ਇਕ ਪੱਤਰ ਦੀ ਲੋੜ ਹੁੰਦੀ ਹੈ। ਇਹ ਪੱਤਰ ਨਾਲ ਇਹ ਪੁਸ਼ਟੀ ਹੁੰਦੀ ਹੈ ਕਿ ਉਹ ਆਪਣੇ ਦੇਸ਼ ਦੇ ਜ਼ੁਲਮ ਸਹਿ ਰਹੇ ਹਨ ਅਤੇ ਪਾਰਟੀ ਦੇ ਕੰਮਕਾਜ਼ ਨੂੰ ਕਰਨ ਦੇ ਦੌਰਾਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਪਾਕਿਸਤਾਨ ਦੇ ਇਨ੍ਹਾਂ ਕਥਿਤ ਪ੍ਰਵਾਸੀਆਂ ਨੂੰ ਅਸਲ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ, ਸਗੋਂ ਉਹ ਵਿਦੇਸ਼ 'ਚ ਇਸ ਲਈ ਆਉਂਦੇ ਹਨ ਤਾਂ ਜੋ ਨੌਕਰੀ ਹਾਸਲ ਕਰਕੇ ਉਥੋਂ ਪੈਸੇ ਵਾਪਸ ਪਾਕਿਸਤਾਨ ਭੇਜ ਸਕਣ। 
ਇਨ੍ਹਾਂ ਪਾਕਿਸਤਾਨੀਆਂ ਦੀ ਮਦਦ ਮਸਜ਼ਿਦਾਂ, ਪੀ.ਓ.ਕੇ. ਪ੍ਰਵਾਸੀਆਂ ਨਾਲ ਜੁੜੇ ਰਾਜਨੀਤਿਕ ਦਲਾਂ ਅਤੇ ਦੂਤਾਵਾਸਾਂ ਦੇ ਰਾਹੀਂ ਕੀਤੀ ਜਾਂਦੀ ਹੈ। ਗ੍ਰੀਸ ਮੀਡੀਆ ਮੁਤਾਬਕ ਇਨ੍ਹਾਂ ਮਸਜ਼ਿਦਾਂ ਦੇ ਪਿੱਛੇ ਗੁਪਤ ਰੂਪ ਨਾਲ ਪਾਕਿਸਤਾਨੀ ਦੂਤਾਵਾਸ ਹੁੰਦਾ ਹੈ। ਮਸਜ਼ਿਦਾਂ ਦੇ ਇਮਾਮ ਇਨ੍ਹਾਂ ਨਵੇਂ ਪ੍ਰਵਾਸੀਆਂ ਨੂੰ ਜਾਬ ਹਾਸਲ ਕਰਨ 'ਚ ਮਦਦ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਆਪਣੇ ਧਾਰਮਿਕ ਜਾਂ ਰਾਜਨੀਤਿਕ ਨੈੱਟਵਰਕ 'ਚ ਸ਼ਾਮਲ ਕਰ ਲੈਂਦੇ ਹਨ। ਪਾਕਿਸਤਾਨ ਹਮੇਸ਼ਾ ਲੰਡਨ 'ਚ ਭਾਰਤੀ  ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਦਾ ਹੈ ਜਿਸ ਨੂੰ ਮਸਜ਼ਿਦਾਂ, ਪ੍ਰਵਾਸੀਆਂ ਅਤੇ ਰਾਜਨੀਤਿਕ ਦਲਾਂ ਦੀ ਮਦਦ ਨਾਲ ਅੰਜ਼ਾਮ ਦਿੱਤਾ ਜਾਂਦਾ ਹੈ।
 


author

Aarti dhillon

Content Editor

Related News