ਪਾਕਿ ਦੀ ਇਕ ਹੋਰ ਨਾਪਾਕ ਹਰਕਤ, ਭਾਰਤ ਵਿਰੁੱਧ ਪੀ-5 ਦੇਸ਼ਾਂ ਨੂੰ ਭੇਜੇ ਡੋਜ਼ੀਅਰ

Wednesday, Nov 18, 2020 - 02:25 AM (IST)

ਪਾਕਿ ਦੀ ਇਕ ਹੋਰ ਨਾਪਾਕ ਹਰਕਤ, ਭਾਰਤ ਵਿਰੁੱਧ ਪੀ-5 ਦੇਸ਼ਾਂ ਨੂੰ ਭੇਜੇ ਡੋਜ਼ੀਅਰ

ਇਸਲਾਮਾਬਾਦ (ਅਨਸ)- ਪਾਕਿਸਤਾਨ ਨੇ ਭਾਰਤ ਵਿਰੁੱਧ ਇਕ ਹੋਰ ਨਾਪਾਕ ਹਰਕਤ ਕੀਤੀ ਹੈ। ਸੰਯੁਕਤ ਰਾਸ਼ਟਰ 'ਚ ਆਪਣਾ ਡੋਜ਼ੀਅਰ ਪੇਸ਼ ਕਰਨ ਲਈ ਪਾਕਿਸਤਾਨ ਪੂਰੀ ਤਰ੍ਹਾਂ ਤਿਆਰੀ ਕਰ ਰਿਹਾ ਹੈ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਉਸ ਕੋਲ ਅੱਤਵਾਦ 'ਚ ਭਾਰਤ ਦੀ 'ਭਾਈਵਾਲੀ' ਬਾਰੇ ਸਬੂਤ ਹਨ। ਨਾਲ ਹੀ ਉਹ ਬ੍ਰੀਫਿੰਗ ਰਾਹੀਂ ਯੂ.ਐੱਨ. ਸੁਰੱਖਿਆ ਕੌਂਸਲ ਦੇ ਸਥਾਈ ਮੈਂਬਰਾਂ ਨੂੰ ਇਸ ਮਾਮਲੇ ਨਾਲ ਜੋੜਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ 

ਵਿਸ਼ਵ ਮੰਚ 'ਤੇ ਸਪਾਂਸਰ ਅੱਤਵਾਦੀਆਂ ਦੀ ਸ਼ਰਨਗਾਹ ਦੀ ਬਜਾਏ ਖੁਦ ਨੂੰ ਪੀੜਤ ਦੱਸਣ ਵਾਲੀਆਂ ਉਸ ਦੀਆਂ ਦਲੀਲਾਂ ਨੂੰ ਪੱਛਮ 'ਚ ਕੋਈ ਵੀ ਦੇਸ਼ ਨਹੀਂ ਮਨ ਰਿਹਾ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੇ ਭਾਰਤ ਵਿਰੁੱਧ ਯੂ.ਐੱਨ. ਸੁਰੱਖਿਆ ਕੌਂਸਲ ਦੇ ਪੀ.-5 ਮੈਂਬਰਾਂ ਨੂੰ ਡੋਜ਼ੀਅਰ ਭੇਜ ਕੇ ਭਾਰਤ ਵੱਲੋਂ ਕਥਿਤ ਸਪਾਂਸਰ ਅੱਤਵਾਦ ਬਾਰੇ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ:- ਇਸ ਦੇਸ਼ ਨੇ ਲਗਾਈ ਫੇਸਬੁੱਕ 'ਤੇ ਪਾਬੰਦੀ 

ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਸਬੂਤਾਂ ਨੂੰ ਰੱਦ ਕਰਨ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਗੱਲ ਪੂਰੀ ਤਰ੍ਹਾਂ ਉਜਾਗਰ ਹੋ ਗਈ ਹੈ ਕਿ ਭਾਰਤ ਝੂਠੀਆਂ ਕਹਾਣੀਆਂ ਦਾ ਸਹਾਰਾ ਲੈ ਰਿਹਾ ਹੈ। ਇਨਕਾਰ ਕਰਨ ਅਤੇ ਪੁਰਾਣੇ ਦੋਸ਼ਾਂ ਨੂੰ ਦੁਹਰਾਉਣ ਨਾਲ ਤੱਥਾਂ 'ਚ ਤਬਦੀਲੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?    


author

Karan Kumar

Content Editor

Related News