ਮੁਸ਼ੱਰਫ ਦੇ ਕਾਰਜਕਾਲ ਦੌਰਾਨ ਪਰਮਾਣੂੰ ਪ੍ਰਸਾਰ ਸੰਬੰਧੀ ਪਾਕਿ ਸਾਂਸਦ ਨੇ ਕੀਤੀ ਜਾਂਚ ਦੀ ਮੰਗ

06/10/2017 6:34:03 PM

ਇਸਲਾਮਾਬਾਦ—ਪਾਕਿਸਤਾਨ ਦੇ ਇਕ ਸੰਸਦ ਮੈਂਬਰ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਸ਼ਾਸਨ ਦੌਰਾਨ ਈਰਾਨ ਅਤੇ ਉੱਤਰੀ ਕੋਰੀਆ ਨਾਲ ਹੋਏ ਪਰਮਾਣੂੰ ਪ੍ਰਸਾਰ ਦੀ 'ਪੂਰੀ ਜਾਂਚ' ਦੀ ਮੰਗ ਕੀਤੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੰਸਦ ਮੈਂਬਰ ਫਰਹਤੁੱਲਾ ਬਾਬਰ ਨੇ ਸ਼ੁੱਕਰਵਾਰ (9 ਜੂਨ) ਨੂੰ ਕਿਹਾ ਕਿ ਪਾਕਿਸਤਾਨ ਦੇ ਪਰਮਾਣੂੰ ਪ੍ਰੋਗਰਾਮ ਦੇ ਜਨਕ ਅਕਿਊ ਖਾਨ ਨੂੰ ਪਰਮਾਣੂੰ ਪ੍ਰਸਾਰ ਦਾ ਜ਼ਿੰਮੇਦਾਰ ਠਹਿਰਾਇਆ ਗਿਆ। ਉਨ੍ਹਾਂ ਨੇ ਪੂਰੇ ਨੈੱਟਵਰਕ ਦਾ ਭਾਂਡਾ ਭੰਨਣ ਦੀ ਮੰਗ ਕੀਤੀ ਹੈ। ਬਾਬਰ ਨੇ ਪਰਮਾਣੂੰ ਪ੍ਰਸਾਰ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਮੁਸ਼ੱਰਫ ਨੇ ਆਪਣੀ ਪੁਸਤਕ 'ਇਨ ਦਿ ਲਾਈਨ ਆਫ ਫਾਇਰ' 'ਚ ਸਵੀਕਾਰ ਕੀਤਾ ਹੈ ਕਿ ਪਾਕਿਸਤਾਨ ਤੋਂ ਕਈ ਟਨ ਪਰਮਾਣੂੰ ਸਮੱਗਰੀ ਅਤੇ ਹੋਰ ਸਾਮਾਨ ਈਰਾਨ, ਲੀਬੀਆ ਅਤੇ ਉੱਤਰੀ ਕੋਰੀਆ ਤਸਕਰੀ ਕਰ ਕੇ ਲਿਜਾਇਆ ਗਿਆ। ਬਾਬਰ ਨੇ ਕਿਹਾ ਪਰ ਇਸ ਲਈ ਸਿਰਫ 81 ਸਾਲਾ ਵਿਗਿਆਨਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਨੇ ਤਰਕ ਦਿੱਤਾ ਕਿ ਵੱਡੀਆਂ ਸੈਨਟਰੀਫਿਊਗ ਮਸ਼ੀਨਾਂ ਅਤੇ ਹੋਰ ਪਰਮਾਣੂੰ ਸਮੱਗਰੀ ਨੂੰ ਬਿਨਾ ਕਿਸੇ ਵੱਡੇ ਖ਼ਿਡਾਰੀ ਦੀ ਮਦਦ ਤੋਂ ਬਿਨਾ ਤਸਕਰੀ ਕਰ ਕੇ ਲੈ ਜਾਣਾ ਕਿਸੇ ਇਕ ਵਿਅਕਤੀ ਲਈ ਸੰਭਵ ਨਹੀਂ ਹੈ। ਇਕ ਅਖ਼ਬਾਰ ਦੀ ਖ਼ਬਰ ਮੁਤਾਬਕ ਸੰਸਦ ਮੈਂਬਰ ਨੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਘੋਟਾਲੇ 'ਚ ਸ਼ਾਮਲ ਸਾਰੇ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਪੂਰੇ ਨੈੱਟਵਰਕ ਦਾ ਖੁਲਾਸਾ ਹੋਣਾ ਚਾਹੀਦਾ ਹੈ ਅਤੇ ਇਸ 'ਚ ਵੱਡੇ ਨਾਮ ਸ਼ਾਮਲ ਹੋਣੇ ਚਾਹੀਦੇ ਹਨ।


Related News