ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਨੂੰ ਸਾਊਦੀ ਅਰਬ ਤੇ ਈਰਾਨ ਨੇ ਦਿੱਤਾ ਝਟਕਾ

Saturday, Oct 31, 2020 - 03:05 PM (IST)

ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਨੂੰ ਸਾਊਦੀ ਅਰਬ ਤੇ ਈਰਾਨ ਨੇ ਦਿੱਤਾ ਝਟਕਾ

ਇਸਲਾਮਾਬਾਦ- ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸ਼ੀਆ ਤੇ ਸੁੰਨੀ ਦੋਵੇਂ ਹੀ ਗੁੱਟਾਂ ਤੋਂ ਕਸ਼ਮੀਰ ਮੁੱਦੇ 'ਤੇ ਵੱਡਾ ਝਟਕਾ ਲੱਗਾ ਹੈ। ਸਾਊਦੀ ਅਰਬ ਤੇ ਈਰਾਨ ਨੇ ਆਪਣੇ ਦੇਸ਼ ਵਿਚ ਸਥਿਤ ਪਾਕਿਸਤਾਨੀ ਦੂਤਘਰਾਂ ਨੂੰ 27 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਭਾਰਤ ਵਿਚ ਰਲੇਵੇਂ ਦੇ ਦਿਨ 'ਤੇ ਕਾਲਾ ਦਿਹਾੜਾ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ। ਸਾਊਦੀ ਅਰਬ ਤੇ ਈਰਾਨ ਦੇ ਆਪਣੇ ਪਿਛਲੇ ਰਵੱਈਏ ਤੋਂ ਪਿੱਛੇ ਹਟਣ ਨਾਲ ਪੱਛਮੀ ਏਸ਼ੀਆ ਤੋਂ ਪਾਕਿਸਤਾਨ ਨੂੰ ਵੱਡੀ ਨਿਰਾਸ਼ਾ ਹੱਥ ਲੱਗੀ ਹੈ। 

ਰਿਪੋਰਟਾਂ ਮੁਤਾਬਕ ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਈਰਾਨ ਵਿਚ ਪਾਕਿਸਤਾਨੀ ਦੂਤਘਰ ਨੇ ਤਹਿਰਾਨ ਯੂਨੀਵਰਸਿਟੀ ਵਿਚ ਬਲੈਕ ਡੇਅ ਮਨਾਉਣ ਦਾ ਪ੍ਰੋਗਰਾਮ ਕਰਨ ਦਾ ਪ੍ਰਸਤਾਵ ਰੱਖਿਆ ਸੀ। ਪਾਕਿਸਤਾਨ ਦੇ ਇਸ ਕਦਮ 'ਤੇ ਈਰਾਨ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਇਸਲਾਮਾਬਾਦ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਪਾਕਿਸਤਾਨ ਦੂਤਘਰ ਨੂੰ ਸਿਰਫ ਆਨਲਾਈਨ ਸੈਮੀਨਾਰ ਕਰਨ ਲਈ ਮਜਬੂਰ ਹੋਣਾ ਪਿਆ। 

ਈਰਾਨ ਦੇ ਇਸ ਝਟਕੇ ਤੋਂ ਸਾਫ਼ ਹੋ ਗਿਆ ਹੈ ਕਿ ਪਾਕਿਸਤਾਨ ਧਾਰਾ 370 ਦੇ ਖਾਤਮੇ 'ਤੇ ਮੁਸਲਿਮ ਦੇਸ਼ਾਂ ਦਾ ਵੀ ਸਮਰਥਨ ਹਾਸਲ ਕਰਨ ਵਿਚ ਅਸਫਲ ਰਿਹਾ ਹੈ। ਇਹ ਹੀ ਨਹੀਂ ਪਾਕਿਸਤਾਨ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਵੀ ਬਲੈਕ ਡੇਅ ਮਨਾਉਣ ਦੀ ਇਜਾਜ਼ਤ ਨਹੀਂ ਮਿਲੀ। 
ਮਾਹਰਾਂ ਦਾ ਮੰਨਣਾ ਹੈ ਕਿ ਪ੍ਰਭਾਵਸ਼ਾਲੀ ਮੁਸਲਿਮ ਦੇਸ਼ ਸਾਊਦੀ ਅਰਬ ਤੇ ਈਰਾਨ ਤੋਂ ਪਾਕਿਸਤਾਨ ਨੂੰ ਮਿਲਿਆ ਝਟਕਾ ਇਸ ਇਲ਼ਾਕੇ ਵਿਚ ਬਦਲਦੇ ਸਮੀਕਰਣ ਨੂੰ ਦਰਸਾਉਂਦਾ ਹੈ। ਅਸਲ ਵਿਚ ਕਦੇ ਸਾਊਦੀ ਦੇ ਪੈਸੇ 'ਤੇ ਪਲਣ ਵਾਲੇ ਪਾਕਿਸਤਾਨ ਨੇ ਹੁਣ ਤੁਰਕੀ ਨੂੰ ਆਪਣਾ ਆਕਾ ਬਣਾ ਲਿਆ ਹੈ। 


author

Lalita Mam

Content Editor

Related News