ਕੰਗਾਲੀ ਤੋਂ ਉਭਰਣ ਲਈ ਪਾਕਿ ਦਾ ਨਵਾਂ ਹੱਥਕੰਡਾ, ਅਮੀਰ ਵਿਦੇਸ਼ੀਆਂ ਨੂੰ ਦੇਵੇਗਾ ਸਥਾਈ ਨਿਵਾਸੀ ਦਾ ਦਰਜਾ
Sunday, Jan 16, 2022 - 11:19 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਕੰਗਾਲੀ ਤੋਂ ਉਭਰਣ ਲਈ ਨਵਾਂ ਹੱਥਕੰਡਾ ਰਚਿਆ ਹੈ। ਪਾਕਿਸਤਾਨ ਨੇ ਹੁਣ ਕੈਨੇਡਾ ਅਤੇ ਅਮਰੀਕਾ ਦੇ ਸਿੱਖਾਂ, ਅਫਗਾਨਾਂ, ਚੀਨੀਆਂ ਸਮੇਤ ਅਮੀਰ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਯੋਜਨਾ ਦੀ ਪੇਸ਼ਕਸ਼ ਕਰਨ ਦਾ ਫ਼ੈਸਲਾ ਕੀਤਾ ਹੈ।ਇਹ ਜਾਣਕਾਰੀ ਸ਼ਨੀਵਾਰ ਨੂੰ ਸਾਹਮਣੇ ਆਈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਰਾਤ ਨੂੰ ਟਵੀਟ ਕਰ ਕੇ ਯੋਜਨਾ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਇਹ ਯੋਜਨਾ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ਮੁਤਾਬਕ ਹੈ, ਜਿਸਨੂੰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਾਰੀ ਕੀਤਾ ਸੀ। ਉਨ੍ਹਾਂ ਨੇ ਟਵੀਟ ਕੀਤਾ ਕਿ ਇਹ ਯੋਜਨਾ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ਦੇ ਮੁਤਾਬਕ ਹੈ, ਜਿਸ ਵਿਚ ਪਾਕਿਸਤਾਨ ਨੇ ਭੂ-ਅਰਥਸ਼ਾਸਤਰ ਨੂੰ ਆਪਣੇ ਰਾਸ਼ਟਰੀ ਸੁਰੱਖਿਆ ਸਿਧਾਂਤ ਦੇ ਕੇਂਦਰ ਵਿਚ ਰੱਖਿਆ ਹੈ। ਸਰਕਾਰ ਨੇ ਵਿਦੇਸ਼ ਨਾਗਰਿਕਾਂ ਲਈ ਸਥਾਈ ਨਿਵਾਸੀ ਯੋਜਨਾ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਨਵੀਂ ਨੀਤੀ ਵਿਦੇਸ਼ੀਆਂ ਨੂੰ ਨਿਵੇਸ਼ ਦੇ ਬਦਲੇ ਸਥਾਈ ਨਿਵਾਸੀ ਦਾ ਦਰਜਾ ਦੇਣ ਦੀ ਇਜਾਜ਼ਤ ਦੇਵੇਗੀ।
ਪੜ੍ਹੋ ਇਹ ਅਹਿਮ ਖਬਰ- ਉੱਤਰੀ ਕੋਰੀਆ ਨੇ ਟ੍ਰੇਨ ਤੋਂ ਕੀਤਾ ਮਿਜ਼ਾਈਲ ਪ੍ਰੀਖਣ
ਯੋਜਨਾ ਦੇ ਪਿਛੋਕੜ ਨੂੰ ਸਾਂਝਾ ਕਰਦੇ ਹੋਏ ਸੰਘੀ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਯੋਜਨਾ ਦਾ ਇਕ ਉਦੇਸ਼ ਅਮਰੀਕਾ ਅਤੇ ਕੈਨੇਡਾ ’ਚ ਰਹਿਣ ਵਾਲੇ ਸਿੱਖਾਂ ਨੂੰ ਆਕਰਸ਼ਿਤ ਕਰਨਾ ਹੈ, ਜੋ ਧਾਰਮਿਕ ਸਥਾਨਾਂ ਆਮਤੌਰ ’ਤੇ ਕਰਤਾਰਪੁਰ ਗਲੀਆਰੇ ਵਿਚ ਨਿਵੇਸ਼ ਕਰਨ ਦੇ ਚਾਹਵਾਨ ਹਨ ਪਰ ਅਜੇ ਅਜਿਹਾ ਕਰਨ ਦਾ ਬਦਲ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਓਰੇਗਨ ਕੰਸਰਟ ਦੇ ਬਾਹਰ 6 ਲੋਕਾਂ ਨੂੰ ਮਾਰੀ ਗਈ ਗੋਲੀ, ਸ਼ੱਕੀ ਅਜੇ ਵੀ ਫਰਾਰ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।