ਪਾਕਿਸਤਾਨ ਸਰਕਾਰ ਦਾ ਦਾਅਵਾ-ਪੱਤਰਕਾਰ ਅਰਸ਼ਦ ਸ਼ਰੀਫ ਦੀ ਕੀਨੀਆ ''ਚ ''ਹੱਤਿਆ ਕੀਤੀ ਗਈ''
Wednesday, Nov 09, 2022 - 04:08 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਪੱਤਰਕਾਰ ਅਰਸ਼ਦ ਸ਼ਰੀਫ ਦੀ ਕੀਨੀਆ 'ਚ ਹੱਤਿਆ ਕੀਤੀ ਗਈ ਅਤੇ ਗਲਤ ਪਛਾਣ ਦਾ ਮਾਮਲਾ ਨਹੀਂ ਹੈ, ਜਿਵੇਂ ਕਿ ਸਥਾਨਕ ਪੁਲਸ ਨੇ ਦਾਅਵਾ ਕੀਤਾ ਹੈ ਕਿ ਸ਼ਰੀਫ ਏ.ਆਰ.ਵਾਈ ਟੀਵੀ ਦੇ ਇਕ ਸਾਬਕਾ ਰਿਪੋਰਟ ਅਤੇ ਟੀ.ਵੀ. ਐਂਕਰ ਸਨ ਅਤੇ ਸਾਬਕਾ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਨੇੜਤਾ ਲਈ ਜਾਣੇ ਜਾਂਦੇ ਸਨ। ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਨੇ ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਦੇ ਖ਼ਿਲਾਫ਼ ਦੇਸ਼ਦ੍ਰੋਹ ਅਤੇ ਰਾਜਦ੍ਰੋਹ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਹ ਕੀਨੀਆ ਭੱਜ ਗਏ ਸਨ। 23 ਅਕਤੂਬਰ ਨੂੰ ਨੈਰੋਬੀ ਦੇ ਕੋਲ ਪੁਲਸ ਚੌਂਕੀ ਦੇ ਨੇੜੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ ਨਾਲ ਦੇਸ਼ 'ਚ ਕੋਹਰਾਮ ਮਚ ਗਿਆ ਸੀ।
ਕੀਨੀਆ ਪੁਲਸ ਨੇ ਬਾਅਦ 'ਚ ਕਿਹਾ ਸੀ ਕਿ ਇਹ ਗਲਤ ਪਛਾਣ ਦਾ ਮਾਮਲਾ ਹੈ। ਸਨਾਉੱਲਾ ਨੇ ਕਿਹਾ ਕਿ ਪਾਕਿਸਤਾਨ ਵਲੋਂ ਨੈਰੋਬੀ ਭੇਜੇ ਗਏ ਦੋ ਮੈਂਬਰੀ ਦਲ ਵਾਪਸ ਆ ਗਏ ਹਨ ਅਤੇ ਉਨ੍ਹਾਂ ਨੇ ਸ਼ੁਰੂਆਤੀ ਜਾਂਚ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਮਾਮਲੇ ਦੀ ਜਾਂਚ ਲਈ ਗਠਿਤ ਟੀਮ 'ਚ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਦੇ ਨਿਰਦੇਸ਼ਕ ਅਤਹਰ ਵਾਹਿਦ ਅਤੇ ਆਈ.ਬੀ. ਦੇ ਅਮਰ ਸ਼ਾਹਿਦ ਹਾਮਿਦ ਸ਼ਾਮਲ ਸਨ। ਸਨਾਉੱਲਾ ਨੇ ਘਟਨਾ ਦੇ ਬਾਰੇ 'ਚ ਕੀਨੀਆਈ ਪੁਲਸ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਪਹਿਲੀ ਨਜ਼ਰੇ ਅਰਸ਼ਦ ਸ਼ਰੀਫ ਦੀ ਹੱਤਿਆ ਕੀਤੀ ਗਈ। ਇਹ ਇਕ ਨਿਸ਼ਾਨਾ ਕਤਲ ਸੀ ਅਤੇ ਗਲਤ ਪਛਾਣ ਦਾ ਮਾਮਲਾ ਨਹੀਂ ਸੀ।
ਉਨ੍ਹਾਂ ਨੇ ਕਿਹਾ, "ਜੇਕਰ ਇਹ ਹੱਤਿਆ ਹੈ, ਜਿਵੇਂ ਕਿ ਪਹਿਲੀ ਨਜ਼ਰ 'ਚ ਇਹ ਲੱਗਦਾ ਹੈ ਤਾਂ ਕੀਨੀਆ 'ਚ ਰਹਿ ਰਹੇ ਦੋ ਭਰਾਵਾਂ ਵਕਾਰ ਅਹਿਮਦ ਅਤੇ ਖੁਰਰਮ ਅਹਿਮਦ ਨੂੰ ਇਸ ਬਾਰੇ 'ਚ ਜਾਣਦੇ ਹੋਵੋਗੇ।" ਸ਼ਰੀਫ ਕੀਨੀਆ 'ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਦੋ ਭਰਾਵਾਂ ਵਕਾਰ ਅਤੇ ਖੁਰਰਮ ਨਾਲ ਠਹਿਰੇ ਹੋਏ ਸਨ। ਮੰਤਰੀ ਨੇ ਇਹ ਵੀ ਕਿਹਾ ਕਿ ਜਾਂਚ ਅਜੇ ਅਧੂਰੀ ਹੈ ਅਤੇ ਦਲ ਅੱਗੇ ਦੀ ਜਾਂਚ ਦੇ ਸਿਲਸਿਲੇ 'ਚ ਦੁਬਈ ਵੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੰਗਲਵਾਰ ਨੂੰ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੂੰ ਇੱਕ ਪੱਤਰ ਲਿਖ ਕੇ ਅਰਸ਼ਦ ਸ਼ਰੀਫ਼ ਦੀ ਹੱਤਿਆ ਦੀ ਨਿਰਪੱਖ ਅਤੇ ਭਰੋਸੇਯੋਗ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ। ਉਨ੍ਹਾਂ ਨੇ ਚੋਟੀ ਦੇ ਜੱਜਾਂ ਤੋਂ ਅਦਾਲਤ ਦੇ ਸਾਰੇ ਉਪਲਬਧ ਜੱਜਾਂ ਨੂੰ ਸ਼ਾਮਲ ਕਰਦੇ ਹੋਏ ਇਕ ਕਮਿਸ਼ਨ ਬਣਾਉਣ ਦੀ ਅਪੀਲ ਕੀਤੀ ਹੈ।