ਪਾਕਿਸਤਾਨ ਦੇ ਗ੍ਰਹਿ ਮੰਤਰੀ 'ਤੇ ਸੁੱਟਿਆ ਗਿਆ ਬੂਟ, ਪੰਜਾਬ ਵਿਧਾਨ ਸਭਾ ਦੇ ਬਾਹਰ ਹਮਲਾ (ਵੀਡੀਓ)
Wednesday, Jan 11, 2023 - 11:05 AM (IST)
ਇਸਲਾਮਾਬਾਦ - ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ 'ਤੇ ਮੰਗਲਵਾਰ ਨੂੰ ਬੂਟ ਨਾਲ ਹਮਲਾ ਕੀਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਤੋਂ ਬਾਅਦ ਆਪਣੀ ਕਾਰ ਵਿਚ ਜਾ ਰਹੇ ਸਨ। ਹਾਲਾਂਕਿ ਕਾਰ ਦਾ ਸ਼ੀਸ਼ਾ ਬੰਦ ਹੋਣ ਕਾਰਨ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾ ਕਿਸ ਨੇ ਕੀਤਾ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
पंजाब विधानसभा की बैठक के बाद लौटते समय गृह मंत्री राणा सना पर जूता फेंका गया #pakistannews #news #BreakingNews pic.twitter.com/2qaPVPF41d
— Vaibhav Sharma (@lalitvaibhav1) January 10, 2023
ਹਮਲੇ ਤੋਂ ਬਾਅਦ ਰਾਣਾ ਸਨਾਉੱਲਾ ਦੇ ਡਰਾਈਵਰ ਨੇ ਕਾਰ ਨੂੰ ਕੁਝ ਪਲ ਲਈ ਰੋਕਿਆ ਪਰ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਦੇ ਇਸ਼ਾਰੇ ਤੋਂ ਬਾਅਦ ਉਹ ਚਲੇ ਗਏ। ਇਸ ਹਮਲੇ ਤੋਂ ਬਾਅਦ ਸਨਾਉੱਲਾ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਦਰਅਸਲ,ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਿਧਾਨ ਸਭਾ ਭੰਗ ਕਰਨ ਨੂੰ ਲੈ ਕੇ ਹੰਗਾਮਾ ਜਾਰੀ ਹੈ। ਇਸ ਸਬੰਧ 'ਚ ਰਾਣਾ ਸਨਾਉੱਲਾ ਆਗੂਆਂ ਨੂੰ ਮਿਲਣ ਲਈ ਪੰਜਾਬ ਵਿਧਾਨ ਸਭਾ ਪੁੱਜੇ ਸਨ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਰੰਜ ਪਿੱਲਈ ਨੂੰ ਕੈਨੇਡਾ 'ਚ ਮਿਲੀ ਅਹਿਮ ਜ਼ਿੰਮੇਵਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।