ਸਰਹੱਦ ਪਾਰ: ਪਾਕਿ ’ਚ ਲੁਟੇਰਿਆਂ ਨੇ ਥਾਣਾ ਇੰਚਾਰਜ ਸਮੇਤ 5 ਪੁਲਸ ਮੁਲਾਜ਼ਮਾਂ ਨੂੰ ਕੀਤਾ ਅਗਵਾ
Thursday, Oct 12, 2023 - 04:08 PM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ’ਚ ਬੁੱਧਵਾਰ ਨੂੰ ਲੁਟੇਰਿਆਂ ਨੇ ਇਲਾਕੇ ਦੀ ਪੁਲਸ ਚੌਂਕੀ ’ਤੇ ਹਮਲਾ ਕਰ ਕੇ ਥਾਣਾ ਇੰਚਾਰਜ ਸਮੇਤ 5 ਪੁਲਸ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਹਮਲਾ ਸ਼ਿਕਾਰਪੁਰ ਜ਼ਿਲ੍ਹੇ ਦੇ ਕੱਚਾ ਕੋਟ ਸ਼ਾਹੂ ਇਲਾਕੇ ਦੇ ਇਕ ਪੁਲ ’ਤੇ ਹੋਇਆ ਅਤੇ ਪੁਲਸ ਥਾਣਾ ਇੰਚਾਰਜ ਮਹਿਬੂਬ ਬ੍ਰੋਹੀ ਵੀ ਅਗਵਾ ਕੀਤੇ ਗਏ ਲੋਕਾਂ ’ਚ ਸ਼ਾਮਲ ਸਨ। ਹਮਲਾਵਰ ਅਗਵਾਕਾਰਾਂ ਦੇ ਨਾਲ ਨਦੀ ਦੇ ਖ਼ੇਤਰਾਂ ’ਚ ਭੱਜ ਗਏ, ਜੋ ਅਜਿਹੇ ਸਮੂਹਾਂ ਲਈ ਇਕ ਸਦੀਵੀ ਛੁਪਣ ਸਥਾਨ ਹਨ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ
ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਪੁਲਸ ਅਧਿਕਾਰੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ। ਸਿੰਧ ਦੇ ਅੰਤਰਿਮ ਮੁੱਖ ਮੰਤਰੀ ਜਸਟਿਸ (ਸੇਵਾ-ਮੁਕਤ) ਮਕਬੂਲ ਬਕਰ ਨੇ ਘਟਨਾ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਰਾਜ ਦੇ ਪੁਲਸ ਇੰਸਪੈਕਟਰ ਜਨਰਲ ਨੂੰ ਸ਼ਿਕਾਰਪੁਰ ਪਹੁੰਚਣ ਅਤੇ ਬੰਧਕਾਂ ਨੂੰ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ। ਕਾਰਜਕਾਰੀ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਐੱਸ. ਐੱਚ. ਓ. ਅਤੇ ਹੋਰ ਪੁਲਸ ਮੁਲਾਜ਼ਮ ਬਰਾਮਦ ਨਾ ਹੋਏ ਤਾਂ ਜ਼ਿਲ੍ਹੇ ਦੇ ਡੀ. ਆਈ. ਜੀ. ਅਤੇ ਐੱਸ. ਐੱਸ. ਪੀ. ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸ ਨੇ ਅਗਵਾਕਾਰਾਂ ਦੀ ਬਰਾਮਦਗੀ ਲਈ ਪੁਲਸ ਨੂੰ 3 ਦਿਨ ਦਾ ਸਮਾਂ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਜਾਂ ਥਾਣੇ ’ਚ ਤਾਇਨਾਤ ਰਹਿੰਦਿਆਂ ਨਿਯਮਾਂ ਅਨੁਸਾਰ ਕੰਮ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਾਂਚ ਰਿਪੋਰਟ ਮੰਗੀ ਗਈ ਹੈ।
ਇਹ ਵੀ ਪੜ੍ਹੋ- ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8