ਪਾਕਿਸਤਾਨ ''ਚ 2025 ਦਾ ਪੋਲੀਓ ਦਾ ਪਹਿਲਾ ਮਾਮਲਾ ਆਇਆ ਸਾਹਮਣੇ
Wednesday, Jan 08, 2025 - 04:19 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ 2025 ਦਾ ਪੋਲੀਓ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਮੀਡੀਆ ਰਿਪੋਰਟ 'ਚ ਦਿੱਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਦੇ ਟਾਂਕ ਜ਼ਿਲ੍ਹੇ ਦੀ 13 ਮਹੀਨੇ ਦੀ ਬੱਚੀ ਵਿੱਚ ਪੋਲੀਓ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ-UK 'ਚ HMPV ਕਾਰਨ ਵਿਗੜ ਰਹੇ ਹਾਲਾਤ, ਚੀਨ ਨੂੰ ਕੀਤੀ ਇਹ ਅਪੀਲ
ਨੈਸ਼ਨਲ ਰੈਫਰੈਂਸ ਲੈਬ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਅਖ਼ਬਾਰ ਐਕਸਪ੍ਰੈਸ ਟ੍ਰਿਬਿਊਨ ਵਿਚ ਦੱਸਿਆ ਗਿਆ ਹੈ ਕਿ ਬੱਚੀ ਵਿਚ 25 ਨਵੰਬਰ ਨੂੰ ਪਹਿਲੀ ਵਾਰ ਪੋਲੀਓ ਦੇ ਲੱਛਣ ਦਿਖਾਈ ਦਿੱਤੇ ਸਨ ਅਤੇ ਉਸ ਵਿਚ ਵਾਈਲਡ ਪੋਲੀਓਵਾਇਰਸ ਟਾਈਪ-1 ਦੀ ਲਾਗ ਦੀ ਪੁਸ਼ਟੀ ਹੋਈ ਹੈ। ਪਾਕਿਸਤਾਨ ਵਿੱਚ ਸਾਲ 2024 ਵਿੱਚ ਪੋਲੀਓ ਦੇ 68 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਖੈਬਰ ਪਖਤੂਨਖਵਾ ਵਿੱਚ 21 ਮਾਮਲੇ ਸਨ। ਬਲੋਚਿਸਤਾਨ ਵਿੱਚ 27 ਮਾਮਲੇ, ਸਿੰਧ ਵਿੱਚ 19 ਮਾਮਲੇ, ਜਦੋਂ ਕਿ ਪੰਜਾਬ ਅਤੇ ਇਸਲਾਮਾਬਾਦ ਵਿੱਚ ਪੋਲੀਓ ਵਾਇਰਸ ਦਾ ਇੱਕ-ਇੱਕ ਕੇਸ ਸਾਹਮਣੇ ਆਇਆ ਹੈ। ਪਾਕਿਸਤਾਨ ਵੱਲੋਂ 2024 ਤੱਕ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਮੁਫ਼ਤ ਪੋਲੀਓ ਵੈਕਸੀਨ ਮੁਹੱਈਆ ਕਰਵਾਉਣ ਲਈ ਕਈ ਸਮੂਹਿਕ ਟੀਕਾਕਰਨ ਮੁਹਿੰਮਾਂ ਸ਼ੁਰੂ ਕਰਨ ਦੇ ਬਾਵਜੂਦ ਵਾਇਰਸ ਦਾ ਪ੍ਰਕੋਪ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।