ਪਾਕਿ ਨੂੰ FATF ਦਾ ਵੱਡਾ ਝਟਕਾ, ਨਹੀਂ ਮਿਲਿਆ ਕਿਸੇ ਦੇਸ਼ ਦਾ ਸਮਰਥਨ

10/15/2019 12:39:55 AM

ਇਸਲਾਮਾਬਾਦ - ਪਾਕਿਸਤਾਨ ਨੂੰ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੇ ਫੈਸਲੇ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਹਾਲਾਂਕਿ ਫੈਸਲਾ 18 ਅਕਤੂਬਰ ਨੂੰ ਹੋਣਾ ਹੈ ਪਰ ਉਸ ਤੋਂ ਪਹਿਲਾਂ ਕਿਸੇ ਵੀ ਦੇਸ਼ ਨੇ ਉਸ ਦਾ ਸਮਰਥਨ ਨਹੀਂ ਕੀਤਾ। ਚੀਨ, ਮਲੇਸ਼ੀਆ ਅਤੇ ਤੁਰਕੀ ਨੇ ਵੀ ਪਾਕਿਸਤਾਨ ਨੂੰ ਸਮਰਥਨ ਨਹੀਂ ਕੀਤਾ।

ਸੂਤਰਾਂ ਮੁਤਾਬਕ ਐੱਫ. ਏ. ਟੀ. ਐੱਫ. ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕਰ ਸਕਦਾ ਹੈ ਅਤੇ ਉਸ ਨੂੰ 'ਡਾਰਕ ਗ੍ਰੇਅ' ਲਿਸਟ 'ਚ ਪਾ ਸਕਦਾ ਹੈ। ਐੱਫ. ਏ. ਟੀ. ਐੱਫ. ਦੇ ਨਿਯਮਾਂ ਮੁਤਾਬਕ, ਗ੍ਰੇਅ ਅਤੇ ਬਲੈਕ ਲਿਸਟ ਵਿਚਾਲੇ ਡਾਰਕ ਗ੍ਰੇਅ ਦੀ ਕਲਾਸ ਵੀ ਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਨੂੰ ਇਹ ਸਖਤ ਚਿਤਾਵਨੀ ਹੋਵੇਗੀ ਕਿ ਉਹ ਇਕ ਆਖਰੀ ਮੌਕੇ 'ਚ ਖੁਦ ਨੂੰ ਸੁਧਾਰ ਲਵੇ ਨਹੀਂ ਤਾਂ ਉਸ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।

ਜਾਣਕਾਰੀ ਮੁਤਾਬਕ ਪਾਕਿਸਤਾਨ ਅੱਤਵਾਦ ਖਿਲਾਫ ਕਾਰਵਾਈ ਨੂੰ ਲੈ ਕੇ ਇਕ ਡਾਜ਼ੀਅਰ ਐੱਫ. ਏ. ਟੀ. ਐੱਫ. 'ਚ ਸੌਂਪਣ ਵਾਲਾ ਹੈ। ਜਿਸ 'ਚ ਇਸ ਗੱਲ ਦਾ ਜ਼ਿਕਰ ਹੋਵੇਗਾ ਕਿ ਪਾਕਿਸਤਾਨ ਨੇ ਹਾਫਿਜ਼ ਸਈਦ, ਮਸੂਦ ਅਜ਼ਹਰ ਅਤੇ ਹੋਰ ਅੱਤਵਾਦੀਆਂ ਖਿਲਾਫ ਕੀ ਕਾਰਵਾਈ ਕੀਤੀ ਹੈ। ਡਾਜ਼ੀਅਰ 'ਚ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡ੍ਰਿੰਗ ਖਿਲਾਫ ਕੀਤੀ ਗਈ ਕਾਰਵਾਈ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਪੈਰਿਸ 'ਚ ਚੱਲ ਰਹੀ ਬੈਠਕ 'ਚ ਸ਼ੁੱਕਰਵਾਰ ਨੂੰ ਪਾਕਿਸਤਾਨ 'ਤੇ ਫੈਸਲਾ ਹੋਣਾ ਹੈ।


Khushdeep Jassi

Content Editor

Related News