ਪਾਕਿਸਤਾਨ ''ਚ ਗ੍ਰਹਿ ਯੁੱਧ ਦੇ ਹਾਲਾਤ ! ਆਟਾ ਮਿੱਲ ਮਾਲਕਾਂ ਨੇ ਸ਼ੁਰੂ ਕੀਤੀ ਹੜਤਾਲ
Tuesday, Feb 14, 2023 - 12:35 PM (IST)
ਪੇਸ਼ਾਵਰ- ਪਾਕਿਸਤਾਨ ਦੀ ਅਰਥਵਿਵਸਥਾ ਆਪਣੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਹੀ ਹੈ। ਮਹਿੰਗਾਈ ਦੇ ਚੱਲਦੇ ਲੋਕ ਇਥੇ 2 ਵਕਤ ਦੀ ਰੋਟੀ ਲਈ ਤਰਸ ਰਹੇ ਹਨ। ਪਾਕਿਸਤਾਨ 'ਚ ਪੈਸਿਆਂ ਦੀ ਇੰਨੀ ਕਮੀ ਹੈ ਕਿ ਉਸ ਨੂੰ ਦੂਜੇ ਦੇਸ਼ਾਂ ਤੋਂ ਭੀਖ ਮੰਗਣੀ ਪੈ ਰਹੀ ਹੈ। ਇਸ ਸਭ ਦੇ ਵਿਚਾਲੇ ਪਾਕਿਸਤਾਨ 'ਚ ਗ੍ਰਹਿ ਯੁੱਧ ਦੇ ਹਾਲਾਤ ਬਣਦੇ ਜਾ ਰਹੇ ਹਨ ਅਤੇ ਅੰਤਰਿਕ ਵਿਰੋਧ ਸਾਹਮਣੇ ਆਉਣ ਲੱਗੇ ਹਨ। ਪਾਕਿਸਤਾਨ ਦੀ ਪੰਜਾਬ ਫਲੋਰ ਮਿੱਲਸ ਐਸੋਸੀਏਸ਼ਨ ਨੇ ਸੋਮਵਾਰ ਨੂੰ ਅਨਿਸ਼ਚਿਤ ਕਾਲ ਹੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਸਰਕਾਰ ਦੀ ਚਿੰਤਾ ਵਧ ਗਈ ਹੈ।
ਇਹ ਵੀ ਪੜ੍ਹੋ-ਆਇਲ ਇੰਡੀਆ ਨੇ ਦਸੰਬਰ ਤਿਮਾਰੀ 'ਚ ਕਮਾਇਆ 1,746 ਕਰੋੜ ਰੁਪਏ ਦਾ ਸਭ ਤੋਂ ਵਧ ਲਾਭ
ਪਾਕਿਸਤਾਨੀ ਮੀਡੀਆ ਰਿਪੋਰਟਸ ਦੇ ਮੁਤਾਬਕ ਸੂਬੇ ਦੇ ਖਾਧ ਵਿਭਾਗ ਵਲੋਂ 100 ਤੋਂ ਜ਼ਿਆਦਾ ਆਟਾ ਮਿੱਲਾਂ ਦਾ ਕਣਕ ਦਾ ਕੋਟਾ ਮੁਅੱਤਲ ਕੀਤੇ ਜਾਣ ਦੇ ਖ਼ਿਲਾਫ਼ ਪੰਜਾਬ ਦੀਆਂ ਆਟਾ ਮਿੱਲਾਂ ਨੇ ਐਤਵਾਰ ਨੂੰ ਹੀ ਸੋਮਵਾਰ ਨੂੰ ਹੜਤਾਲ 'ਤੇ ਜਾਣ ਦੀ ਘੋਸ਼ਣਾ ਕੀਤੀ ਸੀ। ਕਣਕ ਦਾ ਕੋਟਾ ਮੁਅੱਤਲ ਕਰਨ ਦੇ ਸਰਕਾਰ ਦੇ ਕਦਮ ਤੋਂ ਬਾਅਦ ਆਟਾ ਮਿੱਲ ਐਸੋਸੀਏਸ਼ਨ ਅਤੇ ਪੰਜਾਬ ਖਾਧ ਵਿਭਾਗ ਦੇ ਵਿਚਾਲੇ ਮਤਭੇਦ ਤੇਜ਼ ਹੋ ਗਏ ਸਨ।
ਇਹ ਵੀ ਪੜ੍ਹੋ-ਜਲੰਧਰ-ਦਿੱਲੀ ਹਾਈਵੇ ਬਣਿਆ EV ਫਾਸਟ ਚਾਰਜਿੰਗ ਹਾਈ ਕੋਰੀਡੋਰ
ਪੰਜਾਬ ਫਲੋਰ ਮਿਲਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਆਪਣੇ ਬਿਆਨ 'ਚ ਕਿਹਾ ਕਿ ਆਟਾ ਮਿੱਲਾਂ ਨੂੰ ਹੁਣ ਤੋਂ ਹੀ ਸਰਕਾਰੀ ਕੋਟੇ ਤੋਂ ਕਣਕ ਨਹੀਂ ਮਿਲੇਗੀ, ਜਦਕਿ ਬਾਜ਼ਾਰ 'ਚ ਸਸਤੇ ਆਟੇ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕਣਕ ਦਾ ਕੋਟਾ ਅਤੇ ਆਯਾਤ ਵਧਣ ਤੋਂ ਬਾਅਦ ਪੰਜਾਬ ਦੇ ਖੁੱਲ੍ਹੇ ਬਾਜ਼ਾਰ 'ਚ ਕਣਕ ਦੇ ਭਾਅ 'ਚ 1200 ਰੁਪਏ ਪ੍ਰਤੀ ਮਨ ਦੀ ਕਟੌਤੀ ਤੋਂ ਬਾਅਦ ਖੁੱਲ੍ਹੇ ਬਾਜ਼ਾਰ 'ਚ ਕਣਕ ਦਾ ਭਾਅ 130 ਰੁਪਏ ਪ੍ਰਤੀ ਕਿਲੋ ਤੋਂ ਡਿੱਗ ਕੇ 100 ਰੁਪਏ 'ਤੇ ਆ ਗਿਆ ਹੈ।
ਇਹ ਵੀ ਪੜ੍ਹੋ-ਦੇਸੀ ਛੱਡ ਕੇ ਮਹਿੰਗੀ ਵਿਸਕੀ ਪੀਣ ਲੱਗੇ ਭਾਰਤੀ ! 60 ਫ਼ੀਸਦੀ ਉਛਲਿਆ ਸਕਾਟ ਦਾ ਇੰਪੋਰਟ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।