ਪਾਕਿ : ਛੋਟੀ ਜਿਹੀ ਗੱਲ ''ਤੇ ਵਿਦਿਆਰਥੀ ਨੇ ਕੀਤਾ ਪ੍ਰੋਫੈਸਰ ਦਾ ਕਤਲ, ਜਾਣੋ ਮਾਮਲਾ

Thursday, Mar 21, 2019 - 10:40 AM (IST)

ਪਾਕਿ : ਛੋਟੀ ਜਿਹੀ ਗੱਲ ''ਤੇ ਵਿਦਿਆਰਥੀ ਨੇ ਕੀਤਾ ਪ੍ਰੋਫੈਸਰ ਦਾ ਕਤਲ, ਜਾਣੋ ਮਾਮਲਾ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਛੋਟੀ ਜਿਹੀ ਗੱਲ ਕਾਰਨ ਇਕ ਵਿਦਿਆਰਥੀ ਨੇ ਕਾਲਜ ਦੇ ਪ੍ਰ੍ਰੋਫੈਸਰ ਦੀ ਹੱਤਿਆ ਕਰ ਦਿੱਤੀ। ਅਸਲ ਵਿਚ ਪ੍ਰੋਫੈਸਰ ਖਾਲਿਦ ਹਮੀਦ ਨੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਬਹਾਵਲਪੁਰ ਦੇ ਸਾਦਿਕ ਐਗਟਰਨ ਕਾਲਜ ਵਿਚ ਇਕ ਪਾਰਟੀ ਦਾ ਆਯੋਜਨ ਕੀਤਾ ਸੀ। ਇਹ ਪਾਰਟੀ ਅੱਜ (21 ਮਾਰਚ) ਨੂੰ ਹੋਣੀ ਸੀ। ਇਸ ਪਾਰਟੀ ਵਿਚ ਮੁੰਡੇ ਅਤੇ ਕੁੜੀਆਂ ਨੇ ਇਕੱਠਿਆਂ ਸ਼ਾਮਲ ਹੋਣਾ ਸੀ ਇਸੇ ਗੱਲ ਨੂੰ ਲੈ ਕੇ ਦੋਸ਼ੀ ਵਿਦਿਆਰਥੀ ਖਤੀਬ ਹੁਸੈਨ ਭੜਕ ਪਿਆ। 

ਖਤੀਬ ਹੁਸੈਨ ਨੇ ਪਾਰਟੀ ਨੂੰ ਗੈਰ ਇਸਲਾਮੀ ਦੱਸਿਆ। ਇਸ ਸਬੰਧੀ ਉਸ ਦੀ ਪ੍ਰੋਫੈਸਰ ਖਾਲਿਦ ਹਮੀਦ ਨਾਲ ਬਹਿਸ ਵੀ ਹੋਈ ਸੀ। 20 ਮਾਰਚ ਨੂੰ ਜਦੋਂ ਪ੍ਰੋਫੈਸਰ ਖਾਲਿਦ ਕਾਲਜ ਵਿਚ ਜਾ ਰਹੇ ਸਨ ਤਾਂ ਖਤੀਬ ਨੇ ਉਨ੍ਹਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸ ਸਮੇਂ ਪ੍ਰੋਫੈਸਰ ਖਾਲਿਦ ਦਾ ਬੇਟਾ ਵਲੀਦ ਖਾਨ ਉਨ੍ਹਾਂ ਦੇ ਨਾਲ ਸੀ। ਉਸ ਨੇ ਦੱਸਿਆ,''ਦੋਸ਼ੀ ਵਿਦਿਆਰਥੀ ਉਸ ਦੇ ਪਿਤਾ ਦਾ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਹੀ ਪਿਤਾ ਜੀ ਆਪਣੇ ਦਫਤਰ ਵਿਚ ਜਾਣ ਲੱਗੇ ਤਾਂ ਖਾਲਿਦ ਨੇ ਉਨ੍ਹਾਂ ਦੇ ਸਿਰ ਅਤੇ ਪੇਟ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਪਿਤਾ ਜੀ ਉੱਥੇ ਹੀ ਬੇਹੋਸ਼ ਹੋ ਗਏ।'' 

ਪ੍ਰੋਫੈਸਰ ਖਾਲਿਦ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹਮਲਾ ਕਰਨ ਵਾਲਾ ਵਿਦਿਆਰਥੀ ਚੀਕ ਕੇ ਕਹਿਣ ਲੱਗਾ,''ਮੈਂ ਉਸ ਨੂੰ ਮਾਰ ਦਿੱਤਾ ਹੈ। ਮੈਂ ਉਸ ਨੂੰ ਦੱਸਿਆ ਸੀ ਕਿ ਮਿਸ਼ਰਤ ਲਿੰਗ ਪ੍ਰੋਗਰਾਮ ਇਸਲਾਮ ਦੇ ਵਿਰੁੱਧ ਹਨ।'' ਪੁਲਸ ਨੇ ਦੋਸ਼ੀ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਵਿਚ ਦਰਜ ਸ਼ਿਕਾਇਤ ਮੁਤਾਬਕ ਵਿਦਿਆਰਥੀ ਇਸ ਗੱਲ ਨਾਲ ਨਾਰਾਜ਼ ਸੀ ਕਿ ਮੁੰਡੇ-ਕੁੜੀਆਂ ਇਕੱਠੇ ਪਾਰਟੀ ਕਰ ਰਹੇ ਹਨ। ਉਂਝ ਪਾਕਿਸਤਾਨ ਦੇ ਸਿੱਖਿਆ ਅਦਾਰਿਆਂ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਆਮ ਹਨ ਪਰ ਇੱਥੇ ਵਿਦਿਆਰਥਣਾਂ 'ਤੇ ਕਾਫੀ ਪਾਬੰਦੀਆਂ ਹਨ। ਪ੍ਰਾਈਵੇਟ ਕਾਲਜਾਂ ਦੇ ਮੁਕਾਬਲੇ ਸਰਕਾਰੀ ਕਾਲਜਾਂ ਵਿਚ ਤਾਂ ਨਿਯਮ ਹੋਰ ਸਖਤ ਹਨ।


author

Vandana

Content Editor

Related News