ਸਿਹਤਯਾਬ ਹੋਏ ਪਾਕਿ PM ਇਮਰਾਨ, MP ਨੇ ਟਵੀਟ ਰਾਹੀਂ ਦਿੱਤੀ ਉਨ੍ਹਾਂ ਦੀ ਸਲਾਮਤੀ ਦੀ ਖਬਰ
Tuesday, Mar 30, 2021 - 08:55 PM (IST)
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਵਿਡ-19 ਦੇ ਪੂਰੀ ਤਰ੍ਹਾਂ ਉਭਰਨ ਤੋਂ ਬਾਅਦ ਫਿਰ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ। ਖਾਨ (68) 20 ਮਾਰਚ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਸਨ। ਉਸ ਦਿਨ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਵੀ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ-ਚੀਨ 'ਚ ਬਜ਼ੁਰਗਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਮਿਲੇਗੀ ਸਿਰਫ ਇਕ ਹੀ ਖੁਰਾਕ
ਹਾਲਾਂਕਿ ਉਹ ਇਨਫੈਕਸ਼ਨ ਤੋਂ ਉਭਰ ਪਾਈ ਹੈ ਜਾਂ ਨਹੀਂ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ। ਖਾਨ ਦੇ ਕਰੀਬੀ ਮੰਨੇ ਜਾਣ ਵਾਲੇ ਸੰਸਦ ਮੈਂਬਰ ਫੈਸਲ ਜਾਵੇਦ ਖਾਨ ਨੇ ਟਵਿੱਟਰ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ। ਫੈਸਲ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਹੌਲੀ-ਹੌਲੀ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਉਹ ਰਾਸ਼ਟਰੀ ਅਤੇ ਅੰਤਰਾਰਸ਼ਟਰੀ ਹੁਕਮਾਂ ਦੇ ਮੱਦੇਨਜ਼ਰ ਡਾਕਟਰਾਂ ਦੀ ਸਲਾਹ ਮੁਤਾਬਕ ਆਪਣੇ ਕੰਮ ਦਾ ਪ੍ਰੋਗਰਾਮ ਬਣਾ ਰਹੇ ਹਨ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਮੰਤਰੀ ਦੇ ਪਰਿਵਾਰ ਦਾ ਕੋਰੋਨਾ ਟੀਕਾਕਰਨ 'ਤੇ ਵਿਵਾਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।