ਪਾਕਿ ਦੇ ਰਾਸ਼ਟਰਪਤੀ ਨੇ ਜਾਰੀ ਕੀਤਾ ਗਿਲਗਿਤ-ਬਾਲਟਿਸਤਾਨ ''ਚ ਚੋਣਾਂ ਕਰਾਉਣ ਦਾ ਆਦੇਸ਼

05/17/2020 11:47:18 PM

ਇਸਲਾਮਾਬਾਦ (ਭਾਸ਼ਾ) - ਭਾਰਤ ਦੇ ਦਾਅਵੇ ਵਾਲੇ ਗਿਲਗਿਤ-ਬਾਲਟਿਸਤਾਨ ਵਿਚ ਪਾਕਿਸਤਾਨ ਚੋਣਾਂ ਕਰਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਬਾਰੇ ਵਿਚ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਆਦੇਸ਼ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਵਿਵਾਦਤ ਸੂਬੇ ਵਿਚ ਸਰਕਾਰ ਦੇ ਗਠਨ ਦਾ ਵੀ ਨਿਰਦੇਸ਼ ਦਿੱਤਾ ਹੈ। ਰਾਸ਼ਟਰਪਤੀ ਦਫਤਰ ਤੋਂ ਇਹ ਆਦੇਸ਼ ਉਦੋਂ ਜਾਰੀ ਕੀਤਾ ਗਿਆ ਜਦ ਪਾਕਿ ਸੁਪਰੀਮ ਕੋਰਟ ਨੇ 30 ਅਪ੍ਰੈਲ ਨੂੰ ਸੰਘੀ ਸਰਕਾਰ ਨੂੰ ਖੇਤਰ ਵਿਚ ਆਮ ਚੋਣਾਂ ਕਰਵਾਉਣ ਲਈ 2018 ਦੇ ਇਕ ਪ੍ਰਸ਼ਾਸਨਿਕ ਆਦੇਸ਼ ਵਿਚ ਸੋਧ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। 'ਗਿਲਗਿਤ-ਬਾਲਟਿਸਤਾਨ ਆਰਡਰ ਆਫ 2018' ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਕਈ ਵਿਸ਼ਿਆਂ 'ਤੇ ਕਾਨੂੰਨ ਬਣਾਉਣ ਦੇ ਨਾਲ ਹੀ ਪ੍ਰਸ਼ਾਸਨਿਕ ਬਦਲਾਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਵੱਲੋਂ ਗਿਲਗਿਤ-ਬਾਲਟਿਸਤਾਨ ਵਿਚ ਚੋਣਾਂ ਕਰਵਾਉਣ ਦੀ ਮਨਜ਼ੂਰੀ ਦੇਣ ਤੋਂ ਬਾਅਦ ਭਾਰਤ ਨੇ ਇਸਲਾਮਾਬਾਦ ਸਾਹਮਣੇ ਉਸ ਦੇ ਗੈਰ-ਕਾਨੂੰਨੀ ਅਤੇ ਜ਼ਬਰਨ ਕਬਜ਼ੇ ਵਾਲੇ ਖੇਤਰਾਂ ਵਿਚ ਸਥਿਤੀ ਵਿਚ ਬਦਲਾਅ ਲਿਆਉਣ ਦੇ ਉਸ ਦੇ ਯਤਨਾਂ ਲਈ ਸਖਤ ਵਿਰੋਧ ਦਰਜ ਕਰਾਇਆ ਸੀ।


Khushdeep Jassi

Content Editor

Related News