ਪਾਕਿਸਤਾਨੀ ਰਾਸ਼ਟਰਪਤੀ ਨੇ ਕੀਤਾ ਆਇਰਲੈਂਡ ਦਾ ਦੌਰਾ ਰੱਦ

Sunday, Aug 12, 2018 - 08:00 AM (IST)

ਪਾਕਿਸਤਾਨੀ ਰਾਸ਼ਟਰਪਤੀ ਨੇ ਕੀਤਾ ਆਇਰਲੈਂਡ ਦਾ ਦੌਰਾ ਰੱਦ

ਇਸਲਾਮਾਬਾਦ— ਪਾਕਿਸਾਤਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਦੇ ਦੇਸ਼ ਦੇ 21ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ-ਚੁੱਕ ਸਮਾਰੋਹ ਦੇ ਮੱਦੇਨਜ਼ਰ ਆਪਣਾ ਆਇਰਲੈਂਡ ਦਾ ਦੌਰਾ ਰੱਦ ਕਰ ਦਿੱਤਾ ਹੈ।

ਪਾਕਿਸਤਾਨੀ ਅਖਬਾਰ ਨੇ ਰਾਸ਼ਟਰਪਤੀ ਦਫਤਰ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਰਿਪੋਰਟ ਅਨੁਸਾਰ ਹੁਸੈਨ ਨੇ ਕੰਮ-ਚਲਾਊ ਪ੍ਰਧਾਨ ਮੰਤਰੀ ਨਸੀਰੂਲ ਮਲਿਕ ਦੀ ਬੇਨਤੀ 'ਤੇ ਇਹ ਦੌਰਾ ਰੱਦ ਕੀਤਾ।


Related News