ਜੰਗ ਦੀ ਤਿਆਰੀ 'ਚ ਰੁੱਝਾ ਪਾਕਿਸਤਾਨ ! ਚੀਨ ਤੋਂ ਮੰਗਵਾਏ ਐਡਵਾਂਸਡ ਟੈਕਨਾਲੌਜੀ ਵਾਲੇ 40 ਜੰਗੀ ਟੈਂਕ
Saturday, May 03, 2025 - 10:49 AM (IST)

ਇੰਟਰਨੈਸ਼ਨਲ ਡੈਸਕ- ਪਿਛਲੇ ਮਹੀਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਬੇਹੱਦ ਤਣਾਅਪੂਰਨ ਸਥਿਤੀ 'ਚੋਂ ਗੁਜ਼ਰ ਰਹੇ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਇਕ-ਦੂਜੇ 'ਤੇ ਕੀਤੀਆਂ ਜਾ ਰਹੀਆਂ ਸਖ਼ਤ ਕਾਰਵਾਈਆਂ ਮਗਰੋਂ ਕੜਵਾਹਟ ਹੋਰ ਵੀ ਵਧਦੀ ਜਾ ਰਹੀ ਹੈ।
ਇਸੇ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਆਪਣੀਆਂ ਜੰਗ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚੀਨ ਤੋਂ 40 ਹੋਰ VT-4 ਟੈਂਕਾਂ ਦੀ ਮੰਗ ਕੀਤੀ ਹੈ। ਇਹ ਕਦਮ ਪਾਕਿਸਤਾਨ ਨੇ ਆਪਣੇ ਆਰਮੀ ਇਨਫਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਅਤੇ ਆਪਣੇ ਡਿਫੈਂਸ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਵਜੋਂ ਚੁੱਕਿਆ ਹੈ।
ਇਹ ਵੀ ਪੜ੍ਹੋ- ਮੰਗਣੀ ਤੋਂ ਹਫ਼ਤਾ ਬਾਅਦ ਹੀ ਨੌਜਵਾਨ ਨੇ Live ਆ ਕੇ ਵੀਡੀਓ 'ਚ ਲਿਆ ਦੋਸਤਾਂ ਦਾ ਨਾਂ, ਤੇ ਫ਼ਿਰ...
VT-4, ਜਿਸਨੂੰ MBT-3000 ਵੀ ਕਿਹਾ ਜਾਂਦਾ ਹੈ, ਚੀਨ ਦੇ ਨੋਰਿਨਕੋ ਵੱਲੋਂ ਨਿਰਯਾਤ ਕਰਨ ਲਈ ਬਣਾਇਆ ਕੀਤਾ ਗਿਆ ਇੱਕ ਥਰਡ ਜਨਰੇਸ਼ਨ ਮੁੱਖ ਜੰਗੀ ਟੈਂਕ ਹੈ। ਇਹ ਟੈਂਕ 125mm ਸਮੂਥਬੋਰ ਕੈਨਨ, ਐਡਵਾਂਸਡ ਫਾਇਰ ਕੰਟਰੋਲ ਸਿਸਟਮ ਅਤੇ ਐਡਵਾਂਸਡ ਸੁਰੱਖਿਆ ਲਈ ਵਿਸਫੋਟਕ ਰਿਐਕਟਿਵ ਹਥਿਆਰ (ERA) ਦੇ ਨਾਲ ਲੈਸ ਹੈ। ਇਹ ਟੈਂਕ 1,300 ਹਾਰਸਪਾਵਰ ਇੰਜਣ ਨਾਲ ਚੱਲਦਾ ਹੈ, ਜੋ ਜੰਗ ਦੇ ਮੈਦਾਨ ਵਿੱਚ ਤੇਜ਼ੀ ਪ੍ਰਦਾਨ ਕਰਦਾ ਹੈ।
ਪਾਕਿਸਤਾਨ ਆਪਣੀ ਫੌਜ ਵਿੱਚ VT-4 ਟੈਂਕਾਂ ਨੂੰ ਜੋੜ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਵੀ ਕਈ ਯੂਨਿਟਾਂ ਦੀ ਡਲੀਵਰੀ ਲੈ ਲਈ ਹੈ। ਇਸ ਤੋਂ ਬਾਅਦ 40 ਹੋਰ ਟੈਂਕਾਂ ਦੇ ਜੁੜਨ ਨਾਲ ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਸੈਨਿਕ ਸ਼ਕਤੀ 'ਚ ਵਾਧਾ ਤਾਂ ਜ਼ਰੂਰ ਹੋਵੇਗਾ, ਪਰ ਫ਼ਿਰ ਵੀ ਉਹ ਭਾਰਤ ਨੂੰ ਜੰਗ ਦੇ ਮੈਦਾਨ 'ਚ ਟੱਕਰ ਨਹੀਂ ਦੇ ਸਕੇਗਾ, ਕਿਉਂਕਿ ਭਾਰਤ ਕੋਲ ਇਸ ਤੋਂ ਕਿਤੇ ਜ਼ਿਆਦਾ ਐਡਵਾਂਸਡ ਟੈਂਕ ਤੇ ਹਥਿਆਰ ਮੌਜੂਦ ਹਨ, ਜੋ ਪਲਾਂ 'ਚ ਪਾਕਿਸਤਾਨੀ ਫ਼ੌਜ ਨੂੰ ਖਦੇੜ ਸਕਦੇ ਹਨ।
ਇਹ ਵੀ ਪੜ੍ਹੋ- 'ਘਰਾਂ 'ਚ ਭਰ ਲਓ 2 ਮਹੀਨੇ ਦਾ ਰਾਸ਼ਨ...' ; ਬਾਰਡਰ ਨੇੜੇ ਰਹਿੰਦੇ ਲੋਕਾਂ ਨੂੰ ਜਾਰੀ ਹੋ ਗਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e