ਪਾਕਿ ਪੁਲਸ ਨੇ ਨਾਬਾਲਗਾਂ ਦੇ ਜਿਨਸੀ ਸ਼ੋਸ਼ਣ ਮਾਮਲੇ ''ਚ 4 ਸ਼ੱਕੀ ਕੀਤੇ ਗ੍ਰਿਫ਼ਤਾਰ

Sunday, Sep 12, 2021 - 05:06 PM (IST)

ਪਾਕਿ ਪੁਲਸ ਨੇ ਨਾਬਾਲਗਾਂ ਦੇ ਜਿਨਸੀ ਸ਼ੋਸ਼ਣ ਮਾਮਲੇ ''ਚ 4 ਸ਼ੱਕੀ ਕੀਤੇ ਗ੍ਰਿਫ਼ਤਾਰ

ਮੁਲਤਾਨ (ਭਾਸ਼ਾ): ਪਾਕਿਸਤਾਨ ਪੁਲਸ ਨੇ ਪੂਰਬੀ ਪੰਜਾਬ ਸੂਬੇ ਵਿਚ ਇਕ ਵਿਆਹ ਘਰ ਵਿਚ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਹਨਾਂ ਦੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿਚ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਤਲਾਸ਼ ਜਾਰੀ ਹੈ। ਪੁਲਸ ਅਧਿਕਾਰੀ ਉਮਰ ਦਰਾਜ ਨੇ ਦੱਸਿਆ ਕਿ ਗਿਰੋਹ ਦੇ 4 ਸ਼ੱਕੀਆਂ ਨੂੰ ਸ਼ੁੱਕਰਵਾਰ ਦੇਰ ਰਾਤ ਸਾਹੀਵਾਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹਨਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਇਹਨਾਂ ਸਾਰਿਆਂ ਨੂੰ ਚਾਰ ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ। 

ਦਰਾਜ ਨੇ ਦੱਸਿਆ ਕਿ ਪੁਲਸ ਨੇ ਮੋਬਾਇਲ ਫੋਨ ਅਤੇ ਯੂ.ਐੱਸ.ਵੀ. ਡ੍ਰਾਈਵ ਤੋਂ 46 ਅਸ਼ਲੀਲ ਵੀਡੀਓ ਬਰਾਮਦ ਕੀਤੇ ਹਨ, ਜਿਹਨਾਂ ਨਾਲ ਕਥਿਤ ਤੌਰ 'ਤੇ ਇਹ ਸੰਕੇਤ ਮਿਲਦੇ ਹਨ ਕਿ ਸ਼ੱਕੀਆਂ ਨੇ 8 ਤੋਂ 12 ਸਾਲ ਦੇ ਮੁੰਡਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਚੱਲਿਆ ਹੈ ਕਿ ਗਿਰੋਹ ਦਾ ਇਕ ਮੈਂਬਰ ਸ਼ਹਿਰ ਦੇ ਮੁੱਖ ਬੱਸ ਟਰਮੀਨਲ ਵਿਚ ਵਿਕਰੇਤਾ ਹੈ ਅਤੇ ਉਹ ਉਹਨਾਂ ਬੱਚਿਆਂ ਨੂੰ ਲਾਲਚ ਦਿੰਦਾ ਸੀ, ਜਿਹੜੇ ਜਾਂ ਤਾਂ ਘਰੋਂ ਭੱਜੇ ਹੁੰਦੇ ਸਨ ਜਾਂ ਭੀਖ ਮੰਗਦੇ ਸਨ। ਸਬੂਤਾਂ ਤੋਂ ਪਤਾ ਚੱਲਿਆ ਹੈ ਕਿ ਇਸ ਅਪਰਾਧ ਵਿਚ ਹੋਰ ਲੋਕ ਵੀ ਸ਼ਾਮਲ ਹਨ। 

ਪੜ੍ਹੋ ਇਹ ਅਹਿਮ ਖਬਰ - ਪਾਕਿ ਪੱਤਰਕਾਰ ਸੰਗਠਨਾਂ ਨੇ PMDA ਕਾਨੂੰਨ ਨੂੰ ਕੀਤਾ ਖਾਰਿਜ, ਦੱਸਿਆ 'ਗੈਰ ਸੰਵਿਧਾਨਕ' 

ਗੌਰਤਲਬ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਸੰਘੀ ਜਾਂਚ ਕਰਤਾਵਾਂ ਨੇ ਅੰਤਰਰਾਸ਼ਟਰੀ ਬਾਲ ਪੋਰਨੋਗ੍ਰਾਫੀ ਨਾਲ ਸਬੰਧਤ ਹੋਣ ਦੇ ਸ਼ੱਕ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਮਾਮਲੇ ਦੀ ਜਾਂਚ ਵਿਚ ਪਤਾ ਚੱਲਿਆ ਸੀ ਕਿ ਉਹਨਾਂ ਵਿਚੋਂ ਇਕ ਵਿਅਕਤੀ ਬੱਚਿਆਂ ਨੂੰ ਅਸ਼ਲੀਲ ਵੀਡੀਓ ਡਾਰਕ ਵੈਬ 'ਤੇ ਪਾਉਂਦਾ ਸੀ। ਡਾਰਕ ਵੈਬ ਇੰਟਰਨੈੱਟ ਦਾ ਅਜਿਹਾ ਹਿੱਸਾ ਹੈ ਜਿੱਥੇ ਸਿਰਫ ਵਿਸ਼ੇਸ਼ ਸਾਫਟਵੇਅਰ ਜ਼ਰੀਏ ਹੀ ਪਹੁੰਚਿਆ ਜਾ ਸਕਦਾ ਹੈ।


author

Vandana

Content Editor

Related News