ਪਾਕਿਸਤਾਨ ''ਚ ਈਸ਼ਨਿੰਦਾ ਕਾਨੂੰਨ ਦੇ ਤਹਿਤ 3 ਲੋਕ ਗ੍ਰਿਫ਼ਤਾਰ

Sunday, Aug 08, 2021 - 05:48 PM (IST)

ਪਾਕਿਸਤਾਨ ''ਚ ਈਸ਼ਨਿੰਦਾ ਕਾਨੂੰਨ ਦੇ ਤਹਿਤ 3 ਲੋਕ ਗ੍ਰਿਫ਼ਤਾਰ

ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਪੁਲਸ ਨੇ ਵਿਵਾਦਿਤ ਈਸ਼ਨਿੰਦਾ ਕਾਨੂੰਨ ਦੇ ਤਹਿਤ ਐਬਟਾਬਾਦ ਅਤੇ ਹਵੇਲੀਆਂ ਵਿਚ ਪਵਿੱਤਰ ਕੁਰਾਨ ਨੂੰ ਕਥਿਤ ਤੌਰ 'ਤੇ ਅਪਵਿੱਤਰ ਕਰਨ ਦੇ ਦੋਸ਼ ਵਿਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਡਾਨ ਦੀ  ਰਿਪੋਰਟ ਮੁਤਾਬਕ ਪਹਿਲੀ ਘਟਨਾ ਐਬਟਾਬਾਦ ਸ਼ਹਿਰ ਦੇ ਜਿੰਨਾ ਬਾਗ ਦੀ ਹੈ ਜਿੱਥੇ ਕੁਝ ਲੋਕਾਂ ਨੇ ਕੁਰਾਨ ਦੀ ਇਕ ਕਾਪੀ ਨੂੰ ਸਾੜਦੇ ਹੋਏ ਇਕ ਟਰਾਂਸਜੈਂਡਰ ਵਿਅਕਤੀ ਨੂੰ ਫੜਿਆ। ਪਹਿਲਾਂ ਤੋਂ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਦੋਸ਼ੀ ਖ਼ਿਲਾਫ਼ ਧਾਰਾ 295-ਬੀ ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਅਤੇ ਬਾਅਦ ਵਿਚ ਉਸ ਨੂੰ ਨਿਆਂਇਕ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿੱਥੇ ਉਸ ਨੂੰ ਤਿੰਨ ਦਿਨ ਦੀ ਰਿਮਾਂਡ 'ਤੇ ਭੇਜਿਆ ਗਿਆ ਹੈ।

ਇਕ ਹੋਰ ਘਟਨਾ ਵਿਚ ਪੁਲਸ ਨੇ ਦੋ ਭਰਾਵਾਂ-ਆਸਿਫ ਫਰੀਦ ਅਤੇ ਅਬਦੁੱਲਾ ਫਰੀਦ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਦੋਹਾਂ ਭਰਾਵਾਂ ਨੂੰ ਕਥਿਤ ਤੌਰ 'ਤੇ ਕੁਰਾਨ ਅਤੇ ਹੋਰ ਇਸਲਾਮੀ ਸਮੱਗਰੀ ਦੇ ਟੁਕੱੜਿਆਂ ਨੂੰ ਸਾੜਦੇ ਹੋਏ ਫੜਿਆ। ਸਥਾਨਕ ਬਜ਼ੁਰਗਾਂ ਅਤੇ ਉਲੇਮਾ ਦੀ ਸ਼ਿਕਾਇਤ 'ਤੇ ਦੋਹਾਂ 'ਤੇ ਧਾਰਾ 295-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਈਸ਼ਨਿੰਦਾ ਕਾਨੂੰਨ ਜਨਰਲ ਜੀਆ-ਉਲ-ਹੱਕ ਦੇ ਤਾਨਾਸ਼ਾਹੀ ਸ਼ਾਸਨ ਦੌਰਾਨ ਪਾਕਿਸਤਾਨ ਦੰਡ ਕੋਡ ਦੀ ਧਾਰਾ 295-ਬੀ ਅਤੇ 295-ਸੀ ਦੇ ਮਾਧਿਅਮ ਨਾਲ ਪੇਸ਼ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ -ਬ੍ਰਿਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਕੀਤੀ ਅਪੀਲ

ਪਾਕਿਸਤਾਨ ਵਿਚ ਵਿਵਾਦਿਤ ਈਸ਼ਨਿੰਦਾ ਕਾਨੂੰਨ ਵਿਚ ਈਸ਼ਵਰ, ਇਸਲਾਮ ਜਾਂ ਹੋਰ ਧਾਰਮਿਕ ਸ਼ਖਸੀਅਤਾਂ ਦਾ ਅਪਮਾਨ ਕਰਨ ਦੇ ਦੋਸ਼ੀ ਕਿਸੇ ਵੀ ਵਿਅਕਤੀ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਪਾਕਿਸਤਾਨ ਵਿਚ ਘੱਟ ਗਿਣਤੀਆ ਭਾਈਚਾਰਿਆਂ ਦੇ ਕਈ ਮੈਂਬਰਾਂ-ਅਹਿਮਦੀਆ, ਹਿੰਦੂਆਂ, ਈਸਾਈਆਂ ਅਤੇ ਸਿੱਖਾਂ 'ਤੇ ਸਖ਼ਤ ਈਸ਼ਨਿੰਦਾ ਕਾਨੂੰਨ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਉਹਨਾਂ ਵਿਚੋਂ ਕਈ ਤਾਂ ਕੁਰਾਨ ਦਾ ਅਪਮਾਨ ਕਰਨ ਦੇ ਝੂਠੇ ਦੋਸ਼ ਕਾਰਨ ਜੇਲ੍ਹ ਵਿਚ ਬੰਦ ਹਨ। 

ਪੜ੍ਹੋ ਇਹ ਅਹਿਮ ਖਬਰ - ਲਾਸ ਏਂਜਲਸ 'ਚ ਅਫਗਾਨ ਬੀਬੀਆਂ ਨੇ ਤਾਲਿਬਾਨ ਦੀ ਬੇਰਹਿਮੀ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਦੀ ਮਨੁੱਖੀ ਅਧਿਕਾਰ ਸਮੂਹ ਵੀ ਲਗਾਤਾਰ ਨਿੰਦਾ ਕਰਦੇ ਆਏ ਹਨ।ਉਹਨਾਂ ਦਾ ਕਹਿਣਾ ਹੈ ਕਿ ਮੁਸਲਿਮ ਬਹੁਗਿਣਤੀ ਦੇਸ਼ ਵਿਚ ਇਸ ਕਾਨੂੰਨ ਦੀ ਅਕਸਰ ਬਦਨੀਤੀ ਨਾਲ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਸਤਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਈ ਮੌਕਿਆਂ 'ਤੇ ਘੱਟ ਗਿਣਤੀਆਂ ਦੀ ਰੱਖਿਆ ਕਰਨ ਦੀ ਕਸਮ ਖਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਘੱਟ ਗਿਣਤੀ ਭਾਈਚਾਰਿਆਂ ਦੀ ਰੱਖਿਆ ਲਈ ਸਖ਼ਤ ਕਦਮ ਚੁੱਕਣ ਵਿਚ ਅਸਫਲ ਰਹੇ ਹਨ। ਇਸ ਨੂੰ ਲੈਕੇ ਕਈ ਵਾਰ ਅੰਤਰਰਾਸ਼ਟਰੀ ਭਾਈਚਾਰੇ ਵੀ ਪਾਕਿਸਤਾਨ ਪ੍ਰਤੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। 

ਪਾਕਿਸਤਾਨ ਵਕਾਲਤ ਸਮੂਹ ਫੌਰ ਸੋਸ਼ਲ ਜਸਟਿਸ ਮੁਤਾਬਕ 1987 ਅਤੇ 2017 ਦੇ ਵਿਚਕਾਰ ਲੱਗਭਗ 1549 ਲੋਕਾਂ 'ਤੇ ਈਸ਼ਨਿੰਦਾ ਕਾਨੂੰਨ ਦੇ ਤਹਿਤ ਦੋਸ਼ ਲਗਾਏ ਗਏ ਹਨ। ਇਸ ਦੀ ਤੁਲਨਾ ਵਿਚ 1986 ਤੋਂ ਪਹਿਲਾਂ ਸਿਰਫ 14 ਮਾਮਲੇ ਦਰਜ ਕੀਤੇ ਗਏ ਸਨ। ਪਾਕਿਸਤਾਨ ਦੇ ਥਿੰਕ ਟੈਂਕ ਨੇ ਕਿਹਾ ਕਿ 1980 ਦੇ ਦਹਾਕੇ ਤੋਂ ਲੈਕੇ ਅੱਜ ਤੱਕ ਈਸ਼ਨਿੰਦਾ ਦੇ 70 ਤੋਂ ਵੱਧ ਦੋਸ਼ੀਆਂ ਦਾ ਕਤਲ ਕੀਤਾ ਜਾ ਚੁੱਕਾ ਹੈ।


author

Vandana

Content Editor

Related News