WEF 'ਚ ਪਾਕਿ ਪੀ.ਐਮ. ਇਮਰਾਨ ਨੇ ਅਲਾਪਿਆ ਸ਼ਾਂਤੀ ਤੇ ਸਥਿਰਤਾ ਦਾ ਰਾਗ

Thursday, Jan 23, 2020 - 12:20 AM (IST)

WEF 'ਚ ਪਾਕਿ ਪੀ.ਐਮ. ਇਮਰਾਨ ਨੇ ਅਲਾਪਿਆ ਸ਼ਾਂਤੀ ਤੇ ਸਥਿਰਤਾ ਦਾ ਰਾਗ

ਦਾਵੋਸ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਦਾਵੋਸ ਵਿਚ ਚੱਲ ਰਹੇ ਵਿਸ਼ਵ ਆਰਥਿਕ ਫੋਰਮ ਵਿਚ ਸ਼ਾਂਤੀ ਦਾ ਰਾਗ ਅਲਾਪਿਆ ਹੈ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਕਿਸੇ ਵੀ ਨਵੇਂ ਸੰਘਰਸ਼ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਸ਼ਾਂਤੀ ਨਾਲ ਦੇਸ਼ ਦਾ ਭਲਾ ਹੋ ਰਿਹਾ ਹੈ। ਇਮਰਾਨ ਖਾਨ ਨੇ ਦਾਵੋਸ ਵਿਚ ਡਬਲਿਊ.ਈ.ਐਫ. ਦੇ ਇਕ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਅਫਗਾਨ ਜਿਹਾਦ ਅਤੇ 9/11 ਤੋਂ ਬਾਅਦ ਅੱਤਵਾਦ ਦੇ ਖਿਲਾਫ ਜੰਗ ਦੋਹਾਂ ਤੋਂ ਸਿੱਖਿਆ ਹੈ, ਜਿਸ ਨੇ ਪਾਕਿਸਤਾਨ ਅਤੇ ਉਸ ਦੇ ਨਾਗਰਿਕਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਆਰਥਿਕ ਬਦਹਾਲੀ ਦੇ ਸ਼ਿਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜਦੋਂ ਭਾਰਤ ਦੇ ਨਾਲ ਉਨ੍ਹਾਂ ਦੇ ਦੇਸ਼ ਦਾ ਰਿਸ਼ਤਾ ਆਮ ਹੋ ਜਾਵੇਗਾ ਉਦੋਂ ਦੁਨੀਆ ਨੂੰ ਪਾਕਿ ਦੀ ਸਹੀ ਆਰਥਿਕ ਸਮਰੱਥਾ ਦਾ ਅਹਿਸਾਸ ਹੋਵੇਗਾ। ਵਰਲਡ ਇਕਨਾਮਿਕ ਫੋਰਮ ਵਿਚ ਪਾਕਿਸਤਾਨ ਦੇ ਪੀ.ਐਮ. ਨੇ ਇਹ ਵੀ ਕਿਹਾ ਕਿ ਸ਼ਾਂਤੀ ਅਤੇ ਸਥਿਰਤਾ ਤੋਂ ਬਿਨਾਂ ਆਰਥਿਕ ਵਿਕਾਸ ਸੰਭਵ ਨਹੀਂ ਹੈ।
ਇਮਰਾਨ ਖਾਨ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਭਾਰਤ ਦੇ ਨਾਲ ਸਾਡੇ ਸਬੰਧ ਚੰਗੇ ਨਹੀਂ ਹਨ, ਪਰ ਜਦੋਂ ਇਹ ਆਮ ਹੋਣਗੇ ਤਾਂ ਦੁਨੀਆ ਨੂੰ ਪਾਕਿਸਤਾਨ ਦੀ ਰਣਨੀਤਕ ਆਰਥਿਕ ਸਮਰੱਥਾ ਦੇ ਬਾਰੇ ਵਿਚ ਪਤਾ ਲੱਗੇਗਾ।

ਡਬਲਿਊ. ਈ.ਐਫ. ਵਿਚ ਵਿਸ਼ੇਸ਼ ਸੰਬੋਧਨ ਵਿਚ ਇਮਰਾਨ ਖਾਨ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਇਕ ਕਲਿਆਣਕਾਰੀ ਰਾਜ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਸ਼ਾਂਤੀ ਅਤੇ ਸਥਿਰਤਾ ਨਹੀਂ ਹੋਵੇਗੀ ਆਰਥਿਕ ਵਿਕਾਸ ਸੰਭਵ ਨਹੀਂ ਹੈ। ਖਾਨ ਨੇ ਕਿਹਾ ਕਿ ਪਾਕਿਸਤਾਨ ਨੇ ਦੂਜੇ ਦੇਸ਼ਾਂ ਦੇ ਨਾਲ ਸਿਰਫ ਸ਼ਾਂਤੀ ਲਈ ਪਾਰਟਨਰਸ਼ਿਪ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਦਾ ਉਦਾਹਰਣ ਅਮਰੀਕਾ ਦੇ ਨਾਲ ਰਿਸ਼ਤੇ ਦਾ ਦਿੱਤਾ।  ਇਮਰਾਨ ਖਾਨ ਨੇ ਕਿਹਾ ਕਿ ਮੇਰੀ ਉਮਰ ਪਾਕਿਸਤਾਨ ਦੇ ਬਰਾਬਰ ਹੈ। ਪਾਕਿਸਤਾਨ ਮੇਰੇ ਪੈਦਾ ਹੋਣ ਤੋਂ ਸਿਰਫ 5 ਸਾਲ ਪਹਿਲਾਂ ਬਣਿਆ। ਮੈਂ ਇਸ ਦੇਸ਼ ਦੇ ਨਾਲ ਵੱਡਾ ਹੋਇਆ ਹਾਂ। ਸਾਡੇ ਸੰਸਥਾਪਕ ਪਾਕਿਸਤਾਨ ਨੂੰ ਇਕ ਇਸਲਾਮਿਕ ਕਲਿਆਣਕਾਰੀ ਰਾਜ ਬਣਾਉਣਾ ਚਾਹੁੰਦੇ ਸਨ। ਇਕ ਅਲ੍ਹੜ ਦੇ ਰੂਪ ਵਿਚ ਮੈਂ ਨਹੀਂ ਜਾਣਦਾ ਸੀ ਕਿ ਕਲਿਆਣਕਾਰੀ ਰਾਜ ਦਾ ਕੀ ਮਤਲਬ ਹੈ। ਇੰਗਲੈਂਡ ਜਾਣ ਤੋਂ ਬਾਅਦ ਹੀ ਮੈਨੂੰ ਇਹ ਪਤਾ ਲੱਗਾ। ਉਦੋਂ ਮੈਂ ਫੈਸਲਾ ਕੀਤਾ ਕਿ ਜੇਕਰ ਮੈਨੂੰ ਕਦੇ ਮੌਕਾ ਮਿਲਿਆ ਤਾਂ ਮੈਂ ਪਾਕਿਸਤਾਨ ਨੂੰ ਕਲਿਆਣਕਾਰੀ ਰਾਜ ਬਣਾਵਾਂਗਾ। ਇਹ ਮੇਰਾ ਵਿਜ਼ਨ ਹੈ


author

Sunny Mehra

Content Editor

Related News