ਇਮਰਾਨ ਖਾਨ ਨੂੰ ਬਹਿਰੀਨ ਵਿਚ ਮਿਲੇਗਾ ਸਰਵ-ਉੱਚ ਨਾਗਰਿਕ ਸਨਮਾਨ
Sunday, Dec 15, 2019 - 05:23 PM (IST)

ਇਸਲਾਮਾਬਾਦ- ਪ੍ਰਧਾਨ ਮੰਤਰੀ ਇਮਰਾਨ ਖਾਨ ਸੋਮਵਾਰ ਨੂੰ ਬਹਿਰੀਨ ਯਾਤਰਾ 'ਤੇ ਜਾਣਗੇ, ਜਿਥੇ ਉਹਨਾਂ ਨੂੰ ਸਰਵ-ਉੱਚ ਨਾਗਰਿਕ ਸਨਮਾਨ ਦਿੱਤਾ ਜਾਵੇਗਾ ਤੇ ਉਹ ਦੇਸ਼ ਦੇ ਰਾਸ਼ਟਰੀ ਦਿਵਸ ਸਮਾਗਮਾਂ ਵਿਚ ਹਿੱਸਾ ਲੈਣਗੇ।
ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਕਿੰਗ ਹਮਦ ਬਿਨ ਈਸਾ ਅਲ ਖਲੀਫਾ ਦੇ ਕੰਰਟੋਲ 'ਤੇ ਪ੍ਰਧਾਨ ਮੰਤਰੀ ਖਾਨ ਸੋਮਵਾਰ ਨੂੰ ਬਹਿਰੀਨ ਦੌਰਾ ਕਰਨਗੇ। ਇਹ ਪ੍ਰਧਾਨ ਮੰਤਰੀ ਖਾਨ ਦੀ ਪਹਿਲੀ ਬਹਿਰੀਨ ਯਾਤਰਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਦੇ ਨਾਲ ਉੱਚ ਪੱਧਰੀ ਵਫਦ ਵੀ ਹੋਵੇਗੀ, ਜਿਸ ਵਿਚ ਕੈਬਨਿਟ ਤੇ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਦੌਰੇ ਵਿਚ ਖਾਨ ਬਹਿਰੀਨ ਦਾ ਸਰਵ-ਉੱਚ ਨਾਗਰਿਕ ਸਨਮਾਨ ਵੀ ਹਾਸਲ ਕਰਨਗੇ। ਖਾਨ ਹਮਦ ਬਿਨ ਈਸਾ ਖਲੀਫਾ ਦੇ ਨਾਲ ਗੱਲਬਾਤ ਵੀ ਕਰਨਗੇ ਤੇ ਕ੍ਰਾਊਨ ਪ੍ਰਿੰਸ ਬਿਨ ਹਮਦ ਅਲ ਖਲੀਫਾ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ।