ਸੀਰੀਆ 'ਤੇ ਤੁਰਕੀ ਦੇ ਹਮਲਾ ਦਾ ਇਮਰਾਨ ਖਾਨ ਨੇ ਕੀਤਾ ਸਮਰਥਨ
Saturday, Oct 12, 2019 - 12:50 AM (IST)
![ਸੀਰੀਆ 'ਤੇ ਤੁਰਕੀ ਦੇ ਹਮਲਾ ਦਾ ਇਮਰਾਨ ਖਾਨ ਨੇ ਕੀਤਾ ਸਮਰਥਨ](https://static.jagbani.com/multimedia/2019_10image_21_56_2526754235c28f9a9632e1.jpg)
ਬੇਰੂਤ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੀਰੀਆ 'ਤੇ ਤੁਰਕੀ ਦੇ ਹਮਲੇ ਦਾ ਸਮਰਥਨ ਕੀਤਾ ਹੈ। ਤੁਰਕੀ ਦੀ ਇਸ ਹਫਤੇ ਸੀਰੀਆ 'ਚ ਕੀਤੀ ਗਈ ਕਾਰਵਾਈ ਤੋਂ ਪਹਿਲਾਂ ਹੀ ਲੋਕ ਬੇਘਰ ਹੋ ਚੁੱਕੇ ਹਨ। ਪਾਕਿਸਤਾਨ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਮਰਥਨ ਅਤੇ ਇਕਜੁੱਟਤਾ ਪ੍ਰਗਟਾਉਣ ਲਈ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨੂੰ ਫੋਨ ਕੀਤਾ।
ਬਿਆਨ ਮੁਤਾਬਕ ਖਾਨ ਨੇ ਐਦਰੋਗਨ ਨੂੰ ਆਖਿਆ ਕਿ ਪਾਕਿਸਤਾਨ ਅੱਤਵਾਦ 'ਤੇ ਤੁਰਕੀ ਦੀਆਂ ਚਿੰਤਾਵਾਂ, ਖਤਰੇ ਅਤੇ ਚੁਣੌਤੀਆਂ ਨੂੰ ਸਮਝਦਾ ਹੈ, ਜਿਸ 'ਚ ਹਾਲ ਹੀ ਦੇ ਸਾਲਾਂ 'ਚ 40 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਖਾਨ ਨੇ ਆਖਿਆ ਕਿ ਉਹ ਪ੍ਰਾਥਨਾ ਕਰਦੇ ਹਨ। ਤੁਰਕੀ ਨੇ ਸੀਰੀਆ 'ਚ ਸੁਰੱਖਿਆ, ਖੇਤਰੀ ਸਥਿਰਤਾ ਅਤੇ ਸ਼ਾਂਤੀਪੂਰਣ ਹੱਲ ਲੱਭਣ ਦੀ ਜੋ ਕੋਸ਼ਿਸ਼ ਕੀਤੀ ਹੈ ਉਹ ਪੂਰੀ ਤਰ੍ਹਾਂ ਨਾਲ ਸਫਲ ਹੋਵੇ। ਦੱਸ ਦਈਏ ਕਿ ਇਸ ਮਹੀਨੇ ਦੇ ਆਖਿਰ 'ਚ ਐਦਰੋਗਨ ਦਾ ਪਾਕਿਸਤਾਨ ਦੌਰਾ ਪ੍ਰਸਤਾਵਿਤ ਹੈ।