ਪਾਕਿ ਦੇ PM ਇਮਰਾਨ ਖਾਨ ਦੀ ਪਾਰਟੀ ਨੇ ਅਸੰਤੁਸ਼ਟ ਸੰਸਦ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ

Sunday, Mar 20, 2022 - 02:16 AM (IST)

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਸ਼ਨੀਵਾਰ ਨੂੰ ਕਥਿਤ ਦਲ ਬਦਲੀ ਨੂੰ ਲੈ ਕੇ ਆਪਣੇ ਅਸੰਤੁਸ਼ਟ ਸੰਸਦ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਨਾਲ ਹੀ ਉਸ ਨੂੰ 26 ਮਾਰਚ ਤੱਕ ਦੇ ਸਪੱਸ਼ਟੀਕਰਨ 'ਚ ਕਿਹਾ ਗਿਆ ਕਿ ਕਿਉਂ ਨਹੀਂ ਉਨ੍ਹਾਂ ਨੂੰ ਦਲ-ਬਦਲੁ ਐਲਾਨਿਆ ਜਾਵੇ ਅਤੇ ਨੈਸ਼ਨਲ ਅਸੈਂਬਲੀ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤਾ ਜਾਵੇ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦਾ ਹਮਲਾ ਵਿਸ਼ਵ ਲਈ ਅਹਿਮ ਮੋੜ : PM ਜਾਨਸਨ

ਪਾਕਿਸਤਾਨ 'ਚ ਵਿਰੋਧੀ ਪਾਰਟੀਆਂ ਵੱਲੋਂ ਇਰਮਾਨ ਖਾਨ ਸਰਕਾਰ ਦੇ ਵਿਰੁੱਧ ਸੰਸਦ 'ਚ ਬੇਭਰੋਸਗੀ ਪ੍ਰਸਤਾਵ ਪੇਸ਼ ਕਰਨ ਦਰਮਿਆਨ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਕਰੀਬ ਦੋ ਦਰਜਨ ਸੰਸਦ ਮੈਂਬਰ ਬਾਗੀ ਹੋ ਗਏ ਹਨ। ਹਾਲਾਂਕਿ, ਇਮਰਾਨ ਖਾਨ ਨੀਤ ਸਰਕਾਰ ਨੇ ਵਿਰੋਧੀ ਦਲਾਂ 'ਤੇ ਸੰਸਦ ਮੈਂਬਰਾਂ ਨੂੰ ਖਰੀਦ-ਫ਼ਰੋਖਤ ਕਰਨ ਦਾ ਦੋਸ਼ ਲਾਇਆ ਹੈ। ਬਾਗੀ ਸੰਸਦ ਮੈਂਬਰਾਂ ਨੇ ਇਸਲਾਮਾਬਾਦ ਸਥਿਤ ਸਿੰਧ ਹਾਊਸ 'ਚ ਰੁਕੇ ਹੋਏ ਹਨ ਜੋ ਕਿ ਸਿੰਧ ਸਰਕਾਰ ਦੀ ਜਾਇਦਾਦ ਹੈ।

ਇਹ ਵੀ ਪੜ੍ਹੋ : ਹੋਲੇ-ਮਹੱਲੇ 'ਤੇ ਫੁੱਲਾਂ ਤੇ ਇਤਰ ਨਾਲ ਮਹਿਕਿਆ ਸ੍ਰੀ ਦਰਬਾਰ ਸਾਹਿਬ

ਸਿੰਧ 'ਚ ਪਾਕਿਸਤਾਨ ਪੀਪੁਲਸ ਪਾਰਟੀ ਦੀ ਸਰਕਾਰ ਹੈ। ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ, ਨੋਟਿਸ ਪ੍ਰਾਪਤ ਕਰਨ ਵਾਲਿਆਂ 'ਚ ਸੰਸਦ ਮੈਂਬਰ ਮੁਹਮੰਦ ਅਫਜ਼ਲ ਖਾਨ ਡਾਂਢਲਾ ਵੀ ਸ਼ਾਮਲ ਹਨ। ਇਸ ਦੇ ਮੁਤਾਬਕ, ਨੋਟਿਸ 'ਚ ਕਿਹਾ ਗਿਆ, 'ਵਪਾਰਕ ਪ੍ਰਸਾਰਣ ਅਤੇ ਵੱਖ-ਵੱਖ ਮੀਡੀਆ ਮੰਚਾਂ 'ਤੇ ਪ੍ਰਸਾਰਿਤ ਵੀਡੀਓ ਰਾਹੀਂ ਇਹ ਪਤਾ ਚੱਲਿਆ ਹੈ ਕਿ ਤੁਸੀਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬਤੌਰ ਸੰਸਦ ਮੈਂਬਰ ਦਾ ਅਹੁਦਾ ਛੱਡ ਦਿੱਤਾ ਹੈ ਅਤੇ ਵਿਰੋਧੀ ਪਾਰਟੀਆਂ 'ਚ ਸ਼ਾਮਲ ਹੋ ਗਏ ਹੋ ਜਿਨ੍ਹਾਂ ਨੇ 8 ਮਾਰਚ 2022 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਿਰੁੱਧ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤਾ ਹੈ।

ਇਹ ਵੀ ਪੜ੍ਹੋ : ਈਰਾਨੀ ਹਮਲੇ 'ਚ ਇਰਾਕੀ ਕੁਰਦਿਸ਼ ਤੇਲ ਵਪਾਰੀ ਦਾ ਮਹਿਲ ਤਬਾਹ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News