ਪਾਕਿਸਤਾਨ ਨੇ ਪੈਦਲ ਯਾਤਰੀਆਂ ਲਈ ਖੋਲ੍ਹੀ ਅਫਗਾਨਿਸਤਾਨ ਦੀ ਸਰਹੱਦ
Tuesday, Sep 29, 2020 - 03:58 PM (IST)

ਇਸਲਾਮਾਬਾਦ- ਪਾਕਿਸਤਾਨ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਵਾ ਸੂਬੇ ਨਾਲ ਲੱਗਣ ਵਾਲੀ ਸਰਹੱਦ ਨੂੰ ਪੈਦਲ ਯਾਤਰੀਆਂ ਲਈ ਖੋਲ੍ਹ ਦਿੱਤਾ ਹੈ ਜੋ ਮਾਰਚ ਵਿਚ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਬੰਦ ਕਰ ਦਿੱਤੀ ਗਈ ਸੀ।
ਗ੍ਰਹਿ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਸੂਚਨਾ ਮੁਤਾਬਕ ਕੇ. ਪੀ. ਸੂਬੇ ਵਿਚ ਸਾਰੇ ਬਾਰਡਰ ਟਰਮੀਨਲ ਪੈਦਲ ਯਾਤਰੀਆਂ ਲਈ ਹਫਤੇ ਦੇ ਚਾਰ ਦਿਨ ਭਾਵ ਮੰਗਲਵਾਰ, ਬੁੱਧਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਖੁੱਲ੍ਹ੍ ਰਹਿਣਗੇ। ਸੂਚਨਾ ਵਿਚ ਦੱਸਿਆ ਗਿਆ ਹੈ ਕਿ ਤੋਰਖਮ ਬਾਰਡਰ ਤੋਂ ਪਾਕਿਸਤਾਨ ਆ ਰਹੇ ਲੋਕਾਂ ਲਈ ਵੈਲਿਡ ਪਾਸਪੋਰਟ ਤੇ ਵੀਜ਼ਾ ਜ਼ਰੂਰੀ ਹੋਵੇਗਾ।
ਪਾਕਿਸਤਾਨ ਨੇ ਪਹਿਲਾਂ ਹੀ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ ਵਿਚ ਪੈਦਲ ਯਾਤਰੀਆਂ ਲਈ ਅਫਗਾਨਿਸਤਾਨ ਨਾਲ ਸਥਿਤ ਚਮਨ ਸਰਹੱਦ ਨੂੰ ਖੋਲ੍ਹ ਦਿੱਤਾ ਹੈ ਅਤੇ ਅਫਗਾਨਿਸਤਾਨ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪ੍ਰਤੀਨਿਧੀ ਮੁਹੰਮਦ ਸਾਦਿਕ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।