ਪਾਕਿ 'ਚ ਇਨਫੈਕਟਿਡ ਲੋਕਾਂ ਦੀ ਗਿਣਤੀ 900 ਦੇ ਕਰੀਬ, ਫੌਜ ਮੁਖੀ ਨੇ ਚੁੱਕਿਆ ਇਹ ਕਦਮ
Tuesday, Mar 24, 2020 - 03:49 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵੀ ਕੋਵਿਡ-19 ਮਹਾਮਾਰੀ ਦਾ ਕਹਿਰ ਜਾਰੀ ਹੈ।ਤਾਜ਼ਾ ਜਾਣਕਾਰੀ ਦੇ ਮੁਤਾਬਕ ਕੋਰੋਨਾਵਾਇਰਸ ਨਾਲ ਹੁਣ ਤੱਕ ਦੇਸ਼ ਵਿਚ ਕਰੀਬ 900 ਦੇ ਕਰੀਬ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਵਧਾਨੀ ਦੇ ਤਹਿਤ ਇੱਥੇ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਲਈ ਦੇਸ਼ਭਰ ਵਿਚ ਫੌਜੀਆਂ ਅਤੇ ਮਿਲਟਰੀ ਮੈਡੀਕਲ ਸਰੋਤਾਂ ਦੀ ਤਾਇਨਾਤੀ ਦਾ ਆਦੇਸ਼ ਦਿੱਤਾ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਨਾਲ ਹੁਣ ਤੱਕ ਦੇਸ਼ ਵਿਚ ਕਰੀਬ 892 ਲੋਕ ਇਨਫੈਕਟਿਡ ਹੋ ਚੁੱਕੇ ਹਨ ਜਦਕਿ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਡਾਨ ਨਿਊਜ਼ ਨੇ ਇੰਟਰ-ਸਰਵਿਸਿਜ਼ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਬਾਬਰ ਇਫਤਿਆਰ ਦੇ ਹਵਾਲੇ ਨਾਲ ਕਿਹਾ ਕਿ ਸੋਮਵਾਰ ਨੂੰ ਇਕ ਟੀ.ਵੀ. ਚੈਨਲ ਵਿਚ ਬਾਜਵਾ ਨੇ ਪੱਛਮੀ ਸੀਮਾ ਅਤੇ ਕੰਟਰੋਲ ਰੇਖਾ ਦੇ ਨਾਲ ਭਾਰੀ ਫੌਜ ਦੀ ਤਾਇਨਾਤੀ ਦੇ ਬਾਵਜੂਦ ਫੌਜ ਮੁਖੀ ਨੇ ਲੋੜ ਦੇ ਮੁਤਾਬਕ ਉਪਲਬਧ ਫੌਜੀਆਂ ਅਤੇ ਸਾਰੇ ਮੈਡੀਕਲ ਸਰੋਤਾਂ ਦੀ ਤਾਇਨਾਤੀ ਦਾ ਨਿਰਦੇਸ਼ ਦਿੱਤਾ ਹੈ। ਐਲਾਨ ਦੇ ਬਾਅਦ ਫੈਡਰਲ ਸਰਕਾਰ ਨੇ ਸਾਰੇ ਚਾਰ ਸੂਬਿਆਂ, ਇਸਲਾਮਾਬਾਦ, ਗਿਲਗਿਤ-ਬਾਲਟੀਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ ਹਥਿਆਰਬੰਦ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਮੋਟੇ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ, ਜਾਣੋ ਕਿਉਂ
ਤਾਇਨਤੀ ਦੀ ਯੋਜਨਾ ਦੇ ਮੁਤਾਬਕ ਫੌਜੀਆਂ ਦੀ ਭੂਮਿਕਾ ਸਪੱਸ਼ਟ ਰੂਪ ਨਾਲ ਫੈਡਰਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਲਾਗੂ ਕਰਨ ਦੇ ਲਈ ਹੈ। ਜਨਰਲ ਇਫਤਿਆਰ ਨੇ ਆਪਣੇ ਬਿਆਨ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਬੰਦੀ ਨਾਗਰਿਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੂਰੀ ਤਰ੍ਹਾਂ ਨਾਲ ਲਾਗੂ ਕੀਤੇ ਜਾਵੇਗੀ। ਸਰਕਾਰ ਦੇ ਨਿਰਦੇਸ਼ ਮੁਤਾਬਕ ਸਕੂਲਾਂ, ਮਾਲ, ਸਿਨੇਮਾ, ਮੈਰਿਜ ਹਾਲ, ਰੈਸਟੋਰੈਂਟ ਅਤੇ ਸਵਿਮਿੰਗ ਪੂਲ ਬੰਦ ਰਹਿਣਗੇ ਅਤੇ ਕਿਸੇ ਵੀ ਧਾਰਮਿਕ ਜਾਂ ਰਾਜਨੀਤਕ ਸਮਾਰੋਹਾਂ ਦੀ ਇਜਾਜ਼ਤ ਨਹੀਂ ਹੋਵੇਗੀ। ਜਨਤਕ ਟਰਾਂਸਪੋਰਟ ਵਿਚ ਵੀ ਖਾਧ ਪਦਾਰਥਾਂ ਨੂੰ ਲਿਜਾਣ ਵਾਲੇ ਮਾਲ ਟਰੱਕਾਂ ਨੂੰ ਛੱਡ ਕੇ ਬਾਕੀ ਹੋਰ ਨੂੰ ਸੜਕਾਂ 'ਤੇ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ।