ਥਾਂ-ਥਾਂ ਬੇਇੱਜ਼ਤੀ ਕਰਵਾਉਣ ਤੋਂ ਬਾਅਦ ਪਾਕਿ ICJ 'ਚ ਚੁੱਕੇਗਾ ਕਸ਼ਮੀਰ ਮੁੱਦਾ

08/20/2019 9:05:37 PM

ਇਸਲਾਮਾਬਾਦ— ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਉਹ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਮੰਚ 'ਤੇ ਚੁੱਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਅੰਤਰਰਾਸ਼ਟਰੀ ਕੋਰਟ ਦਾ ਰੁਖ ਕਰਨ ਦਾ ਫੈਸਲਾ ਲਿਆ ਹੈ।

ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਹੁਣ ਪਾਕਿਸਤਾਨ ਅੰਤਰਰਾਸ਼ਟਰੀ ਕੋਰਟ 'ਚ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਚੁੱਕੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਕਸ਼ਮੀਰ ਮੁੱਦਾ ਚੁੱਕਿਆ ਸੀ ਪਰ ਉਥੇ ਪਾਕਿਸਤਾਨ ਦੇ ਹੱਥ ਅਸਫਲਤਾ ਹੀ ਲੱਗੀ। ਯੂ.ਐੱਨ.ਐੱਸ.ਸੀ. ਤੋਂ ਨਿਰਾਸ਼ਾ ਹੱਥ ਲੱਗਣ ਤੋਂ ਬਾਅਦ ਡੋਨਾਲਡ ਟਰੰਪ ਨੇ ਇਮਰਾਨ ਖਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰੀਬ 30 ਮਿੰਟ ਗੱਲ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਫੋਨ 'ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਭਾਰਤ ਖਿਲਾਫ ਧਿਆਨ ਨਾਲ ਬਿਆਨਬਾਜ਼ੀ ਕਰਨ ਲਈ ਕਿਹਾ। ਮੋਦੀ ਨੇ ਗੱਲਬਾਤ ਦੌਰਾਨ ਪਾਕਿਸਤਾਨੀ ਨੇਤਾਵਾਂ ਵਲੋਂ ਭਾਰਤੀ ਵਿਰੋਧੀ ਹਿੰਸਾ ਦੇ ਲਈ ਭੜਕਾਊ ਬਿਆਨ ਤੇ ਉਕਸਾਵੇ ਦਾ ਮੁੱਦਾ ਚੁੱਕਿਆ।

ਟਰੰਪ ਤੇ ਖਾਨ ਦੇ ਵਿਚਾਲੇ ਇਕ ਹਫਤੇ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰ ਗੱਲਬਾਤ ਹੋਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੇ ਨਾਲ ਗੱਲਬਾਤ 'ਚ ਤਿੱਖੀ ਬਿਆਨਬਾਜ਼ੀ ਤੇ ਪਾਕਿਸਤਾਨ ਦੇ ਨੇਤਾਵਾਂ ਵਲੋਂ ਭਾਰਤ ਵਿਰੋਧੀ ਹਿੰਸਾ ਉਕਸਾਉਣ ਨੂੰ ਲੈ ਕੇ ਗੱਲ ਕੀਤੀ ਸੀ। ਜਦੋਂ ਤੋਂ ਭਾਰਤ ਨੇ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲਿਆ ਹੈ ਤਦ ਤੋਂ ਗੁਆਂਢੀ ਦੇਸ਼ 'ਚ ਬੌਖਲਾਹਟ ਦੇਖਣ ਨੂੰ ਮਿਲ ਰਹੀ ਹੈ।


Baljit Singh

Content Editor

Related News