ਢੀਠ ਪਾਕਿਸਤਾਨ, FATF ਦੀ ਗ੍ਰੇ ਲਿਸਟ ’ਚ ਰਹਿਣ ਦੇ ਬਾਵਜੂਦ ਨਹੀਂ ਲੈ ਰਿਹਾ ਅੱਤਵਾਦੀਆਂ ’ਤੇ ਐਕਸ਼ਨ

Sunday, Jul 11, 2021 - 03:59 PM (IST)

ਢੀਠ ਪਾਕਿਸਤਾਨ, FATF ਦੀ ਗ੍ਰੇ ਲਿਸਟ ’ਚ ਰਹਿਣ ਦੇ ਬਾਵਜੂਦ ਨਹੀਂ ਲੈ ਰਿਹਾ ਅੱਤਵਾਦੀਆਂ ’ਤੇ ਐਕਸ਼ਨ

ਇਸਲਾਮਾਬਾਦ : ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗ੍ਰੇ ਲਿਸਟ ਵਿਚ ਬਣੇ ਰਹਿਣ ਦੇ ਬਾਵਜੂਦ ਪਾਕਿਸਤਾਨ ਵਿਚ ਕੋਈ ਸੁਧਾਰ ਨਹੀਂ ਆਇਆ ਹੈ। ਪਾਕਿਸਤਾਨ ਆਪਣੇ ਖੇਤਰ ਵਿਚ ਰਹਿਣ ਵਾਲੇ ਅੱਤਵਾਦੀ ਸਮੂਹਾਂ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਅੱਤਵਾਦੀ ਸਮੂਹਾਂ ਦੇ ਨੇਤਾਵਾਂ ਅਤੇ ਕਮਾਂਡਰਾਂ ਖ਼ਿਲਾਫ਼ ਪਾਕਿਸਤਾਨ ਨੂੰ ਕਾਰਵਾਈ ਕਰਨ ਦੀ ਜ਼ਰੂਰ ਹੈ, ਉਨ੍ਹਾਂ ਵਿਚ ਅਫਗਾਨ ਤਾਲਿਬਾਨ, ਹੱਕਾਨੀ ਨੈਟਵਰਕ, ਲਸ਼ਕਰ-ਏ-ਤੋਇਬਾ (ਐਲ.ਈ.ਟੀ.), ਜੈਸ਼-ਏ-ਮੁਹੰਮਦ, ਫਲਾਹ-ਏ-ਇੰਸਾਨੀਅਤ ਫਾਊਂਡੇਸ਼ਨ, ਅਲ ਕਾਇਦਾ ਅਤੇ ਇਸਲਾਮਿਕ ਸਟੇਟ ਸ਼ਾਮਲ ਹਨ। ਪਾਕਿਸਤਾਨ ਹਮੇਸ਼ਾ ਤੋਂ ਉਨ੍ਹਾਂ ਅੱਤਵਾਦੀ ਸਮੂਹਾਂ ਨੂੰ ਪਨਾਹ ਦਿੰਦਾ ਰਿਹਾ ਹੈ ਜਿਨ੍ਹਾਂ ’ਤੇ ਐੱਫ.ਏ.ਟੀ.ਐੱਫ. ਐਕਸ਼ਨ ਲੈਣਾ ਚਾਹੁੰਦਾ ਹੈ। ਇਹ ਉਹੀ ਅੱਤਵਾਦੀ ਸੰਗਠਨ ਹੈ, ਜੋ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦੇ ਬਾਅਦ ਉਥੇ ਅਸ਼ਾਂਤੀ ਫੈਲਾਉਣ ਲਈ ਜ਼ਿੰਮੇਦਾਰ ਹੈ।

ਇਹ ਵੀ ਪੜ੍ਹੋ: ਪਾਕਿ ’ਚ ਹੈਰਾਨ ਕਰਦਾ ਮਾਮਲਾ: ਪਤੀ ਦੇ ਅਫੇਅਰ ਦਾ ਬਦਲਾ ਲੈਣ ਲਈ ਮਹਿਲਾ ਦੇ ਭੀੜ ਸਾਹਮਣੇ ਉਤਾਰੇ ਕੱਪੜੇ

ਦੱਸ ਦੇਈਏ ਕਿ ਹਾਲ ਹੀ ਵਿਚ ਐੱਫ.ਏ.ਟੀ.ਐੱਫ. ਦੇ ਪ੍ਰਧਾਨ ਮਾਰਕਸ ਪਲੇਅਰ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਸੁਝਾਅ ਦਿੱਤੇ ਗਏ ਸਨ, ਉਨ੍ਹਾਂ ਵਿਚ ਉਸ ਨੇ ਕਾਫ਼ੀ ਪ੍ਰਗਤੀ ਕੀਤੀ ਹੈ ਤੇ 27 ਵਿਚੋਂ 26 ਸ਼ਰਤਾਂ ਨੂੰ ਪੂਰਾ ਕੀਤਾ ਹੈ ਪਰ ਅਜੇ ਉਸ ਨੂੰ ਅੱਤਵਾਦੀਆਂ ਨੂੰ ਜ਼ਿੰਮੇਦਾਰ ਠਹਿਰਾਉਣ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਦਿਸ਼ਾ ਵਿਚ ਕੰਮ ਕਰਨਾ ਬਾਕੀ ਹੈ। ਮਾਰਕਸ ਪਲੇਅਰ ਨੇ ਕਿਹਾ ਸੀ ਕਿ ਪਾਕਿਸਤਾਨ ਹੁਣ ਵੀ ‘ਇਨਕ੍ਰੀਜ਼ਡ ਮਾਨੀਟਰਿੰਗ ਲਿਸਟ’ ਯਾਨੀ ਕਿ ਗ੍ਰੇ ਲਿਸਟ ਵਿਚ ਬਣਿਆ ਰਹੇਗਾ। ਐੱਫ.ਏ.ਟੀ.ਐੱਫ. ਨੇ ਬੈਠਕ ਦੇ ਅੰਤ ਵਿਚ ਕਿਹਾ ਸੀ ਕਿ ਉਹ ਚਾਹੁੰਦਾ ਹੈ ਕਿ ਪਾਕਿਸਤਾਨ ਜਲਦ ਤੋਂ ਜਲਦ ਆਪਣੇ ਖੇਤਰ ਵਿਚ ਮੌਜੂਦ ਅੱਤਵਾਦੀਆਂ ’ਤੇ ਕਾਰਵਾਈ ਕਰੇ। ਉਥੇ ਹੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਅੱਤਵਾਦੀ ਸਮੂਹਾਂ ਦੇ ਨੇਤਾਵਾਂ ਖ਼ਿਲਾਫ਼ ਕਾਰਵਾਈ ਕਰਨ ਦੀ ਇੱਤਾ ਹੀ ਨਹੀਂ ਦਿਖਾ ਰਿਹਾ ਹੈ।

ਇਹ ਵੀ ਪੜ੍ਹੋ: ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News