ਨਵਾਜ਼ ਨੇ ਅਦਾਲਤ 'ਚ ਹਾਜ਼ਰ ਰਹਿਣ ਤੋਂ ਮੰਗੀ ਛੋਟ

04/08/2019 5:17:16 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖਲ ਕੀਤੀ। ਇਸ ਪਟੀਸ਼ਨ ਵਿਚ ਨਵਾਜ਼ ਨੇ ਅਲ ਅਜ਼ੀਜ਼ੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਨਿੱਜੀ ਤੌਰ 'ਤੇ ਅਦਾਲਤ ਵਿਚ ਹਾਜ਼ਰ ਹੋਣ ਤੋਂ ਛੋਟ ਮੰਗੀ ਹੈ। ਇਸ  ਮਾਮਲੇ ਵਿਚ ਮੰਗਲਵਾਰ ਨੂੰ ਸੁਣਵਾਈ ਹੋਣੀ ਹੈ। 

ਅਲ ਅਜ਼ੀਜ਼ੀਆ ਮਾਮਲੇ ਵਿਚ ਨਵਾਜ਼ ਦੇ ਇਲਾਜ ਲਈ ਸੁਪਰੀਮ ਕੋਰਟ ਨੇ 6 ਹਫਤੇ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ,''ਨਵਾਜ਼ ਦੇ ਵੱਖ-ਵੱਖ ਮੈਡੀਕਲ ਟੈਸਟ ਹੋ ਰਹੇ ਹਨ।  ਸਿਹਤ ਨੂੰ ਦੇਖਦਿਆਂ ਉਹ ਸੁਣਵਾਈ ਦੇ ਸਮੇਂ ਅਦਾਲਤ ਵਿਚ ਹਾਜ਼ਰ ਹੋਣ ਦੀ ਸਥਿਤੀ ਵਿਚ ਨਹੀਂ ਹਨ।'' ਉਨ੍ਹਾਂ ਦੀ ਜਗ੍ਹਾ ਵਕੀਲ ਇਬਰਾਹਿਮ ਹਾਰੂਨ ਅਦਾਲਤ ਵਿਚ ਹਾਜ਼ਰ ਰਹਿਣਗੇ।


Vandana

Content Editor

Related News