ਪਾਕਿ ਦੀ ਨਵੀਂ ਚਾਲ, FATF ਤੋਂ ਬਚਣ ਲਈ ਨਿਗਰਾਨੀ ਸੂਚੀ ''ਚੋਂ ਹਟਾਏ 1800 ਅੱਤਵਾਦੀਆਂ ਦੇ ਨਾਮ

04/21/2020 6:31:49 PM

ਇਸਲਾਮਾਬਾਦ (ਬਿਊਰੋ): ਕੋਰੋਨਾ ਸੰਕਟ ਦੇ ਵਿਚ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਉਸ ਨੇ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਗ੍ਰੇ ਸੂਚੀ ਵਿਚੋਂ ਆਪਣਾ ਨਾਮ ਹਟਾਉਣ ਲਈ ਨਵੀਂ ਚਾਲ ਚੱਲੀ ਹੈ। ਇਸ ਦੇ ਤਹਿਤ ਪਾਕਿਸਤਾਨ ਨੇ ਪਿਛਲੇ 18 ਮਹੀਨਿਆਂ ਵਿਚ ਨਿਗਰਾਨੀ ਸੂਚੀ ਵਿਚ ਸ਼ਾਮਲ ਹਜ਼ਾਰਾਂ ਅੱਤਵਾਦੀਆਂ ਦੇ ਨਾਮ ਨੂੰ ਹਟਾ ਦਿੱਤਾ ਹੈ। ਅਮਰੀਕੀ ਅਖਬਾਰ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਆਪਣੀ ਨਿਗਰਾਨੀ ਸੂਚੀ ਵਿਚੋਂ ਮੁੰਬਈ ਵਿਚ ਸਾਲ 2008 ਵਿਚ ਹੋਏ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਅਤੇ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਆਪਰੇਸਨ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਸਮੇਤ 1800 ਅੱਤਵਾਦੀਆਂ ਦੇ ਨਾਮ ਹਟਾ ਦਿੱਤੇ ਹਨ। 

ਏ.ਆਈ. ਦੇ ਮੁਤਾਬਕ ਸਾਲ 2018 ਦੀ ਸੂਚੀ ਵਿਚ ਲੱਗਭਗ 7,600 ਨਾਮ ਸਨ। ਪਿਛਲੇ 18 ਮਹੀਨਿਆਂ ਦੇ ਵਿਚ ਇਸ ਸੂਚੀ ਵਿਚ ਹੁਣ ਘੱਟ ਕੇ 3,800 ਨਾਮ ਰਹਿ ਗਏ ਹਨ। ਇਕੱਠੇ ਕੀਤੇ ਗਏ ਅੰਕੜਿਆਂ ਦੇ ਮੁਤਾਬਕ 1800 ਨਾਮ ਤਾਂ ਮਾਰਚ 2020 ਦੀ ਸ਼ੁਰੂਆਤ ਤੋਂ ਹੀ ਹਟਾਏ ਗਏ ਹਨ। ਉੱਥੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਤਾਹਿਰ ਅਕਬਰ ਅਵਨ ਨੇ ਇਸ ਮਾਮਲੇ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਸ਼ੱਕੀ ਅੱਤਵਾਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਤੇ ਇਸ ਵਿਚ ਕਈ ਕਮੀਆਂ ਵੀ ਸਨ। ਉਹਨਾਂ ਨੇ ਕਿਹਾ ਕਿ ਇਸ ਸੂਚੀ ਵਿਚ ਉਹ ਨਾਮ ਵੀ ਸ਼ਾਮਲ ਸਨ ਜਿਹਨਾਂ ਦੀ ਮੌਤ ਹੋ ਚੁੱਕੀ ਹੈ। ਕਈ ਨਾਮ ਅਜਿਹੇ ਵੀ ਸਨ ਜਿਹਨਾਂ ਨੇ ਅਪਰਾਧ ਤਾਂ ਕੀਤਾ ਸੀ ਪਰ ਉਹ ਕਿਸੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਨਾਲ ਨਹੀਂ ਜੁੜੇ ਸਨ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਕਾਰਨ ਬ੍ਰਿਟੇਨ 'ਚ ਭਾਰਤੀ ਮੂਲ ਦੇ ਇਕ ਹੋਰ ਡਾਕਟਰ ਦੀ ਮੌਤ

ਇੱਥੇ ਦੱਸ ਦਈਏ ਕਿ ਅੱਤਵਾਦੀ ਫੰਡਿੰਗ ਲਈ ਗਲੋਬਲ ਨਿਗਰਾਨੀ ਸੰਸਥਾ ਵਿੱਤੀ ਕਾਰਵਾਈ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਗ੍ਰੇ ਸੂਚੀ ਵਿਚ ਰੱਖਿਆ ਹੈ। ਐੱਫ.ਏ.ਟੀ.ਐੱਫ. ਇਸ ਸਾਲ ਜੂਨ ਵਿਚ ਪਾਕਿਸਤਾਨ ਦੇ ਮਨੀ ਲਾਂਡਰਿੰਗ ਨਾਲ 27 ਬਿੰਦੂਆਂ 'ਤੇ ਕੀਤੀ ਕਾਰਵਾਈ ਦੀ ਸਮੀਖਿਆ ਕਰਨ ਵਾਲਾ ਹੈ। ਭਾਵੇਂਕਿ ਮੰਨਿਆ ਜਾ ਰਿਹਾ ਹੈ ਕਿ ਐੱਫ.ਏ.ਟੀ.ਐੱਫ. ਦੀ ਬੈਠਕ ਕੋਰੋਨਾਵਾਇਰਸ ਸੰਕਟ ਕਾਰਨ ਟਲ ਸਕਦੀ ਹੈ।


Vandana

Content Editor

Related News