ਲਾਹੌਰ ’ਚ ਚਰਚ ਦੇ ਕ੍ਰਾਸ ’ਤੇ ਚੜ੍ਹ ਕੇ ਇਸਲਾਮ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ, ਵੀਡੀਓ ਵਾਇਰਲ

Friday, Mar 25, 2022 - 10:32 AM (IST)

ਲਾਹੌਰ ’ਚ ਚਰਚ ਦੇ ਕ੍ਰਾਸ ’ਤੇ ਚੜ੍ਹ ਕੇ ਇਸਲਾਮ ਦੇ ਸਮਰਥਨ ’ਚ ਨਾਅਰੇਬਾਜ਼ੀ ਕੀਤੀ, ਵੀਡੀਓ ਵਾਇਰਲ

ਲਾਹੌਰ- ਪਾਕਿਸਤਾਨ ਦੇ ਲਾਹੌਰ ਵਿਚ ਚਰਚ ਦੇ ਕ੍ਰਾਸ ’ਤੇ ਚੜ੍ਹ ਕੇ ਇਕ ਵਿਅਕਤੀ ਨੇ ਇਸਲਾਮ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਲਾਹੌਰ ਦੀ ਨਿਸ਼ਤਰ ਤਹਿਸੀਲ ਦੀ ਹੈ। ਉਸ ਦੇ ਹੌਂਸਲੇ ਇਸ ਕਦਰ ਬੁਲੰਦ ਸਨ ਕਿ ਪੁਲਸ ਵੀ ਉਸ ਨੂੰ ਰੋਕ ਨਹੀਂ ਸਕੀ। ਉਸ ਦੇ ਸਾਥੀਆਂ ਨੇ ਸਥਾਨਕ ਈਸਾਸੀਆਂ ਨਾਲ ਹੱਥੋਪਾਈ ਵੀ ਕੀਤੀ।

ਇਹ ਵੀ ਪੜ੍ਹੋ: ਜ਼ੇਲੇਂਸਕੀ ਨੇ ਯੂਕ੍ਰੇਨ ਨੂੰ ਯੂਰਪੀਅਨ ਯੂਨੀਅਨ 'ਚ ਜਲਦ ਸ਼ਾਮਲ ਕਰਨ ਦੀ ਕੀਤੀ ਅਪੀਲ

ਮੀਡੀਆ ਰਿਪੋਰਟ ਮੁਤਾਬਕ ਦੋਸ਼ੀ ਦਾ ਨਾਂ ਬਿਲਾਲ ਸਲੀਮ ਹੈ। ਪਹਿਲਾਂ ਉਹ ਚਰਚ ਦੇ ਨੇੜੇ ਮੌਜੂਦਾ ਇਕ ਫੈਕਟਰੀ ਦੀ ਛੱਤ ’ਤੇ ਪਹੁੰਚਿਆ। ਇਸ ਤੋਂ ਬਾਅਦ ਇਥੋਂ ਚਰਚ ਦੀ ਛੱਤ ਅਤੇ ਫਿਰ ਕ੍ਰਾਸ ਤੱਕ ਪਹੁੰਚ ਗਿਆ। ਇਸਦੇ ਬਾਅਦ ਲੋਹੇ ਦੇ ਕ੍ਰਾਸ ’ਤੇ ਬੈਠਕੇ ਨਾਅਰੇਬਾਜ਼ੀ ਕਰਨ ਲੱਗਾ। ਇਸ ਦੌਰਾਨ ਉਥੇ ਕਈ ਈਸਾਈ ਲੋਕ ਵੀ ਪਹੁੰਚ ਗਏ। ਦੋਸ਼ੀ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਪੁਲਸ ਨੂੰ ਫੋਨ ਕੀਤਾ। ਪੁਲਸ ਦੀ ਟੀਮ ਚਰਚ ਪਹੁੰਚੀ, ਪਰ ਬਿਲਾਲ ਨੂੰ ਕ੍ਰਾਸ ਤੋਂ ਹੇਠਾਂ ਉਤਾਰਨ ਵਿਚ ਨਾਕਾਮ ਰਹੀ। ਰਿਪੋਰਟਾਂ ਮੁਤਾਬਕ ਬਹੁਤ ਦੇਰ ਚੱਲੇ ਇਸ ਨਾਟਕ ਤੋਂ ਬਾਅਦ ਦੋਸ਼ੀ ਨੂੰ ਸਥਾਨਕ ਲੋਕਾਂ ਨੇ ਹੀ ਹੇਠਾਂ ਉਤਾਰਿਆ। ਪੁਲਸ ਨੇ ਬਿਬਾਲ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਕੀਵ 'ਚ ਬੰਬਾਰੀ ਦੌਰਾਨ ਮਹਿਲਾ ਪੱਤਰਕਾਰ ਦੀ ਮੌਤ, ਲਾਈਵ ਕਵਰੇਜ ਦੌਰਾਨ ਤੋੜਿਆ ਦਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News