ਪਾਕਿਸਤਾਨੀ ਟੈਂਕਾਂ ਨੇ ਉਡਾ''ਤੀਆਂ 40 ਮਸਜਿਦਾਂ ! ਇਮਾਮ ਵੀ ਕੀਤੇ ਅਗਵਾ, ਫ਼ੌਜ ਦਾ ਅਸਲ ਚਿਹਰਾ ਬੇਨਕਾਬ
Tuesday, Jan 20, 2026 - 10:44 AM (IST)
ਗੁਰਦਾਸਪੁਰ, ਬਲੋਚਿਸਤਾਨ (ਵਿਨੋਦ) : ਬਲੋਚ ਮਨੁੱਖੀ ਅਧਿਕਾਰ ਕਾਰਕੁਨ ਮੀਰ ਯਾਰ ਬਲੋਚ ਨੇ ਪਾਕਿਸਤਾਨ ਦੇ ਧਾਰਮਿਕ ਪਖੰਡ ਨੂੰ ਬੇਨਕਾਬ ਕਰਕੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਮੀਰ ਬਲੋਚ ਦੇ ਅਨੁਸਾਰ ਦੁਨੀਆ ਭਰ ਵਿਚ ਇਸਲਾਮ ਦੇ ਰੱਖਿਅਕ ਹੋਣ ਦਾ ਦਿਖਾਵਾ ਕਰਨ ਵਾਲੇ ਪਾਕਿਸਤਾਨ ਨੇ ਹੁਣ ਤੱਕ ਬਲੋਚਿਸਤਾਨ ਵਿਚ 40 ਤੋਂ ਵੱਧ ਮਸਜਿਦਾਂ ਨੂੰ ਟੈਂਕਾਂ ’ਤੇ ਤੋਪਖਾਨੇ ਨਾਲ ਤਬਾਹ ਕਰ ਦਿੱਤਾ ਹੈ।
ਸੂਤਰਾਂ ਅਨੁਸਾਰ ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਪਾਕਿਸਤਾਨ ਭਾਰਤ ਵਿਰੁੱਧ ਮਨਘੜਤ ਦੋਸ਼ ਲਗਾ ਰਿਹਾ ਹੈ। ਬਲੋਚ ਨੇਤਾ ਨੇ ਸਪੱਸ਼ਟ ਕੀਤਾ ਕਿ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦਾ ਪ੍ਰਚਾਰ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਕਿਉਂ ਕਿ ਇਸ ਦਾ ਆਪਣਾ ਇਤਿਹਾਸ ਘੱਟ ਗਿਣਤੀਆਂ ਤੇ ਬਲੋਚ ਮੁਸਲਮਾਨਾਂ ਦੇ ਜ਼ੁਲਮ ਨਾਲ ਭਰਿਆ ਹੋਇਆ ਹੈ। ਮੀਰ ਯਾਰ ਬਲੋਚ ਨੇ ਪਾਕਿਸਤਾਨੀ ਫੌਜ ’ਤੇ ਬਹੁਤ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਲੋਚਿਸਤਾਨ ਵਿਚ ਫੌਜੀ ਕਾਰਵਾਈਆਂ ਦੌਰਾਨ ਮਸਜਿਦਾਂ ’ਤੇ ਸਿੱਧੇ ਤੌਰ ’ਤੇ ਬੰਬਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਮਦਦ ਜਾਂ ਮਜ਼ਾਕ ? ਗ੍ਰੀਨਲੈਂਡ ਨੂੰ ਟਰੰਪ ਤੋਂ ਬਚਾਉਣ ਲਈ ਬ੍ਰਿਟੇਨ ਨੇ ਭੇਜਿਆ ਸਿਰਫ਼ 1 ਫ਼ੌਜੀ
ਉਨ੍ਹਾਂ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਨਾ ਸਿਰਫ਼ ਮਸਜਿਦਾਂ ਨੂੰ ਢਾਹਿਆ ਸਗੋਂ ਪਵਿੱਤਰ ਕੁਰਾਨ ਨੂੰ ਵੀ ਸਾੜ ਦਿੱਤਾ ਤੇ ਧਾਰਮਿਕ ਵਿਦਵਾਨਾਂ (ਇਮਾਮਾਂ) ਨੂੰ ਅਗਵਾ ਕਰ ਲਿਆ। ਬਲੋਚ ਨੇਤਾ ਦੇ ਅਨੁਸਾਰ, ਇਨ੍ਹਾਂ ਹਮਲਿਆਂ ਦਾ ਉਦੇਸ਼ ਬਲੋਚ ਭਾਈਚਾਰੇ ਦੇ ਧਾਰਮਿਕ ਵਿਸ਼ਵਾਸ ’ਤੇ ਹਮਲਾ ਕਰਨਾ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਤੋੜਨਾ ਹੈ ਤਾਂ ਜੋ ਉਹ ਆਜ਼ਾਦੀ ਦੀ ਆਪਣੀ ਮੰਗ ਨੂੰ ਤਿਆਗ ਦੇਣ।
ਪਾਕਿਸਤਾਨੀ ਫੌਜ ਦੀ ਬੇਰਹਿਮੀ ਦਾ ਸਬੂਤ ਦਿੰਦੇ ਹੋਏ ਮੀਰ ਬਲੋਚ ਨੇ ਕਿਹਾ ਕਿ ਬਲੋਚਿਸਤਾਨ ਦੇ ਸਾਬਕਾ ਸ਼ਾਸਕ ਖਾਨ ਆਫ਼ ਕਲਾਤ ਦੀ ਇਤਿਹਾਸਕ ਮਸਜਿਦ, ਪਾਕਿਸਤਾਨੀ ਟੈਂਕਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਪਹਿਲਾ ਧਾਰਮਿਕ ਸਥਾਨ ਸੀ। ਉਸ ਨੇ ਦਾਅਵਾ ਕੀਤਾ ਕਿ ਇਸ ਮਸਜਿਦ ਦੀਆਂ ਕੰਧਾਂ ’ਤੇ ਅਜੇ ਵੀ ਮੋਰਟਾਰ ਗੋਲਿਆਂ ਅਤੇ ਗੋਲੀਆਂ ਦੇ ਨਿਸ਼ਾਨ ਹਨ, ਜੋ ਪਾਕਿਸਤਾਨ ਦੇ ਫੌਜੀ ਅੱਤਿਆਚਾਰਾਂ ਦੀ ਗਵਾਹੀ ਭਰਦੇ ਹਨ। ਇਹ ਘਟਨਾ ਪਾਕਿਸਤਾਨ ਦੇ ਇਸਲਾਮੀ ਕਦਰਾਂ-ਕੀਮਤਾਂ ਦੇ ਰੱਖਿਅਕ ਹੋਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਲਾਉਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
