ਪਾਕਿਸਤਾਨ:ਮਹਿਮੂਦ ਕੁਰੈਸ਼ੀ ਦੇ ਬੇਟੇ 'ਤੇ ਵੋਟਾਂ ਖਰੀਦਣ ਦਾ ਇਲਜ਼ਾਮ

07/15/2022 4:15:48 PM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਵਿੱਚ ਪੀਪੀ 217 ਦੇ ਜ਼ਿਲ੍ਹਾ ਨਿਗਰਾਨੀ ਅਧਿਕਾਰੀ ਹੈਦਰ ਰਿਆਜ਼ ਨੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਪੁੱਤਰ ਅਤੇ ਮੁਲਤਾਨ ਦੀ UC-44 ਦੀ ਉਪ ਚੋਣ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ. ਟੀ. ਆਈ.) ਦੇ ਉਮੀਦਵਾਰ ਜ਼ੈਨ ਕੁਰੈਸ਼ੀ ਦੇ ਭ੍ਰਿਸ਼ਟ ਵਿਵਹਾਰ ਵਿੱਚ ਸ਼ਾਮਲ ਹੋਣ 'ਤੇ ਉਹਨਾਂ ਖ਼ਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਹਨ। ਡਾਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ- ਸਰਵੇਖਣ ਕੀਤੇ ਗਏ 146 ਦੇਸ਼ਾਂ 'ਚੋਂ 'ਲਿੰਗ ਸਮਾਨਤਾ' ਲਈ ਅਫਗਾਨਿਸਤਾਨ ਸਭ ਤੋਂ ਖਰਾਬ: WEF

ਜਾਂਚ ਦੇ ਹੁਕਮ ਸੋਸ਼ਲ ਮੀਡੀਆ ਤੋਂ ਮਿਲੀ ਸ਼ਿਕਾਇਤ ਤੋਂ ਬਾਅਦ ਦਿੱਤੇ ਗਏ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਜੈਨ ਕੁਰੈਸ਼ੀ ਹਰ ਵੋਟਰ ਨੂੰ ਉਸ ਦੇ ਪੱਖ ਵਿਚ 10 ਵੋਟ ਲਿਆਉਣ 'ਤੇ ਇੱਕ ਨਵਾਂ ਮੋਟਰਸਾਈਕਲ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ। ਜਾਂਚ ਪੱਤਰ ਵਿੱਚ ਕਿਹਾ ਗਿਆ ਕਿ ਅਜਿਹੇ ਵਿਵਹਾਰ ਨੂੰ ਭ੍ਰਿਸ਼ਟ ਵਿਵਹਾਰ ਮੰਨਿਆ ਜਾਂਦਾ ਹੈ ਅਤੇ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 218 (3) ਚੋਣ ਕਮਿਸ਼ਨ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਅਧਿਕਾਰ ਦਿੰਦੀ ਹੈ। ਸਦਰ ਦੇ ਸਹਾਇਕ ਕਮਿਸ਼ਨਰ ਅਤੇ ਡੀਆਰਟੀਏ ਸਕੱਤਰ ਮੁਲਤਾਨ ਮਾਮਲੇ ਦੀ ਜਾਂਚ ਕਰਨਗੇ।


Vandana

Content Editor

Related News