ਪਾਕਿ : ਨਵਾਜ਼ ਸਰੀਫ ਦੀ ਧੀ ਮਰਿਅਮ ਨਵਾਜ਼ ਗ੍ਰਿਫਤਾਰ

Thursday, Aug 08, 2019 - 02:33 PM (IST)

ਪਾਕਿ : ਨਵਾਜ਼ ਸਰੀਫ ਦੀ ਧੀ ਮਰਿਅਮ ਨਵਾਜ਼ ਗ੍ਰਿਫਤਾਰ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰਿਅਮ ਨਵਾਜ਼ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਮਰਿਅਮ ਨੂੰ ਨੈਸ਼ਨਲ ਅਕਾਊਂਟਬਿਲਟੀ ਬਿਊਰੋ (ਐੱਨ.ਏ.ਬੀ.) ਨੇ ਗ੍ਰਿਫਤਾਰ ਕੀਤਾ ਹੈ।

 

ਮਰਿਅਮ ਨੂੰ ਚੌਧਰੀ ਸ਼ੂਗਰ ਮਿਲ ਕੇਸ ਵਿਚ ਜਾਂਚ ਏਜੰਸੀ ਨੇ ਗ੍ਰਿਫਤਾਰ ਕੀਤਾ ਹੈ। ਮਰਿਅਮ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਕੋਟ ਲਖਪਤ ਜੇਲ ਵਿਚ ਆਪਣੇ ਪਿਤਾ ਨਵਾਜ਼ ਸ਼ਰੀਫ ਨੂੰ ਮਿਲਣ ਗਈ ਸੀ। ਐੱਨ.ਏ.ਬੀ. ਨੇ ਸ਼ਾਮ 3 ਵਜੇ ਮਰਿਅਮ ਨੂੰ ਪੇਸ਼ ਹੋਣ ਲਈ ਕਿਹਾ ਸੀ। ਜਾਣਕਾਰੀ ਮੁਤਾਬਕ ਮਰਿਅਮ ਨੂੰ ਇਕ ਪ੍ਰਸ਼ਨਾਵਲੀ ਦਿੱਤੀ ਗਈ ਸੀ, ਜਿਸ ਵਿਚ ਚੌਧਰੀ ਸ਼ੂਗਰ ਮਿਲ ਨਾਲ ਸਬੰਧਤ ਪ੍ਰਸ਼ਨ ਸਨ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮਰਿਅਮ ਨੇ ਵੀਰਵਾਰ 3 ਵਜੇ ਤੱਕ ਦੇਣਾ ਸੀ। 

ਮੀਡੀਆ ਰਿਪੋਰਟਾਂ ਮੁਤਾਬਕ ਮਰਿਅਮ ਨੂੰ ਐੱਨ.ਏ.ਬੀ. ਹੈੱਡਕੁਆਰਟਰ ਲਿਜਾਇਆ ਗਿਆ ਹੈ। ਉਸ ਨੂੰ ਪੇਸ਼ ਨਾ ਹੋਣ ਕਾਰਨ ਐੱਨ.ਏ.ਬੀ. ਨੇ ਪਹਿਲਾਂ ਹੀ ਵਾਰੰਟ ਜਾਰੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ 31 ਜੁਲਾਈ ਨੂੰ ਐੱਨ.ਏ.ਬੀ. ਵਿਚ ਪੇਸ਼ ਹੋਈ ਸੀ। ਉਸ ਸਮੇਂ ਮਰਿਅਮ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ। ਉੱਧਰ ਪਾਕਿਸਤਾਨ ਪੀਪਲਜ਼ ਪਾਰਟੀ ਪ੍ਰਮੁੱਖ ਬਿਲਾਵਲ ਭੁੱਟੋ ਜ਼ਰਦਾਰੀ ਨੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਵਿਚ ਮਰਿਅਮ ਦੀ ਗ੍ਰਿਫਤਾਰੀ ਦਾ ਮੁੱਦਾ ਚੁੱਕਿਆ। 


author

Vandana

Content Editor

Related News