ਪਾਕਿਸਤਾਨ 'ਚ ਆਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ

11/15/2019 8:56:41 AM

ਇਸਲਾਮਾਬਾਦ(ਆਈ. ਏ. ਐੱਨ. ਐੱਸ.) : ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਗ੍ਰਾਮੀਣ ਖੇਤਰਾਂ ਵਿਚ ਭਾਰੀ ਮੀਂਹ ਤੋਂ ਬਾਅਦ ਆਸਮਾਨੀ ਬਿਜਲੀ ਡਿੱਗਣ ਨਾਲ ਘੱਟੋ-ਘੱਟ 20 ਲੋਕ ਮਾਰੇ ਗਏ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

'ਡਾਨ' ਅਨੁਸਾਰ ਰੇਗਿਸਤਾਨ ਖੇਤਰ ਵਾਲੇ ਥਾਰ ਪਰਕਰ ਜ਼ਿਲੇ ਦੇ ਮਿਠੀ, ਛਾਛੀ ਇਲਾਕੇ ਅਤੇ ਰਾਮ ਸਿੰਘ ਸੋਡੋ ਪਿੰਡ ਵਿਚ ਬੁੱਧਵਾਰ ਦੇਰ ਰਾਤ ਭਾਰੀ ਮੀਂਹ ਸ਼ੁਰੂ ਹੋ ਗਿਆ ਅਤੇ ਵੀਰਵਾਰ ਨੂੰ ਵੀ ਜਾਰੀ ਰਿਹਾ। ਇਸੇ ਦੌਰਾਨ ਆਸਮਾਨੀ ਬਿਜਲੀ ਡਿੱਗਣ ਦੀ ਇਹ ਘਟਨਾ ਵਾਪਰੀ। ਪ੍ਰਭਾਵਿਤ ਖੇਤਰਾਂ ਵਿਚ ਆਸਮਾਨੀ ਬਿਜਲੀ ਡਿੱਗਣ ਅਤੇ ਬਾਅਦ ਵਿਚ ਅੱਗ ਲੱਗਣ ਨਾਲ ਸੈਂਕੜੇ ਜਾਨਵਰਾਂ ਦੇ ਵੀ ਮਾਰੇ ਜਾਣ ਦੀ ਖਬਰ ਹੈ। ਜਿਥੇ ਬੁੱਧਵਾਰ ਰਾਤ ਨੂੰ 3 ਵਿਅਕਤੀਟਾਂ ਦੀ ਮੌਤ ਹੋ ਗਈ, ਉਥੇ ਵੀਰਵਾਰ ਨੂੰ 10 ਔਰਤਾਂ ਸਮੇਤ 17 ਹੋਰਨਾਂ ਦੀ ਵੀ ਮੌਤ ਹੋ ਗਈ। ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿਚ ਲਗਭਗ 30 ਵਿਅਕਤੀ ਜ਼ਖ਼ਮੀ ਵੀ ਹੋਏ ਹਨ ਅਤੇ ਉਨ੍ਹਾਂ ਨੂੰ ਮਿਠੀ, ਇਸਲਾਮਕੋਟ ਅਤੇ ਛਛਰੋ ਕਸਬਿਆਂ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਭਾਵਿਤ ਇਲਾਕਿਆਂ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।


cherry

Content Editor

Related News