ਜਾਧਵ ਨੂੰ ਅੱਜ ਮਿਲੇਗਾ ਕੌਂਸੁਲਰ ਐਕਸੈੱਸ, ਮਿਲਣ ਪਹੁੰਚੇ ਭਾਰਤੀ ਡਿਪਟੀ ਹਾਈ ਕਮਿਸ਼ਨਰ
Monday, Sep 02, 2019 - 11:54 AM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਲਈ ਅੱਜ ਵੱਡਾ ਦਿਨ ਹੈ। ਵੀਆਨਾ ਸੰਧੀ ਅਤੇ ਅੰਤਰਰਾਸ਼ਟਰੀ ਕੋਰਟ ਦੇ ਆਦੇਸ਼ ਦਾ ਪਾਲਣ ਕਰਦਿਆਂ ਅੱਜ ਪਾਕਿਸਤਾਨ ਜਾਧਵ ਨੂੰ ਕੌਂਸੁਲਰ ਐਕਸੈੱਸ ਦੇਵੇਗਾ। ਭਾਰਤ ਨੇ ਵੀ ਜਾਧਵ ਨੂੰ ਦਿੱਤੇ ਜਾਣੇ ਵਾਲੇ ਕੌਂਸੁਲਰ ਐਕਸੈੱਸ ਲਈ ਪਾਕਿਸਤਾਨ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਦੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਕਿਸਤਾਨ ਵਿਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਕਰਨਗੇ।
Govt Sources: India's Charge d'affaires Gaurav Ahluwalia, will be meeting #KulbhushanJadhav. We hope that Pakistan will ensure right atmosphere so that the meeting is free, fair, meaningful and effective in keeping with the letter and spirit of the ICJ's orders. https://t.co/O8fJTjJ8S9
— ANI (@ANI) September 2, 2019
ਸੋਮਵਾਰ ਦੁਪਹਿਰ 12 ਵਜੇ ਕੁਲਭੂਸ਼ਣ ਜਾਧਵ ਨੂੰ ਸਿਰਫ 2 ਘੰਟੇ ਲਈ ਇਹ ਐਕਸੈੱਸ ਮਿਲੇਗਾ। ਇਹ ਮੀਟਿੰਗ ਇਸਲਾਮਾਬਾਦ ਵਿਚ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਿਚ ਹੋਵੇਗੀ। ਗੌਰਵ ਆਹਲੂਵਾਲੀਆ ਵਿਦੇਸ਼ ਮੰਤਰਾਲੇ ਪਹੁੰਚ ਗਏ ਹਨ। ਕੁਲਭੂਸ਼ਣ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨਾਲ ਮੁਲਾਕਾਤ ਕੀਤੀ।
#KulbhushanJadhav
— Geeta Mohan گیتا موہن गीता मोहन (@Geeta_Mohan) September 2, 2019
The consular access meeting will be in Ministry of Foreign Affairs in Islamabad.@IndiaToday @MEAIndia @ForeignOfficePk @IndiainPakistan @Ajaybis @DrSJaishankar @SMQureshiPTI
ਜ਼ਿਕਰਯੋਗ ਹੈ ਕਿ ਜਾਧਵ ਨੂੰ 2017 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਭਾਰਤ ਨੇ ਇਸ ਵਿਰੁੱਧ ਅੰਤਰਰਾਸ਼ਟਰੀ ਕੋਰਟ ਵਿਚ ਅਪੀਲ ਕੀਤੀ ਸੀ। ਭਾਰਤ ਉੱਥੇ ਕੇਸ ਜਿੱਤ ਗਿਆ ਸੀ। ਹੁਣ ਲੰਬੀ ਲੜਾਈ ਦੇ ਬਾਅਦ ਪਾਕਿਸਤਾਨ ਕੁਲਭੂਸ਼ਣ ਜਾਧਵ ਨੂੰ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੌਂਸੁਲਰ ਐਕਸੈੱਸ ਦੇ ਰਿਹਾ ਹੈ।
ਜਾਣੋ ਕੌਂਸੁਲਰ ਐਕਸੈੱਸ ਦੇ ਬਾਰੇ ’ਚ
ਜੇਕਰ ਕਿਸੇ ਦੇਸ਼ ਦੇ ਨਾਗਰਿਕ ਨੂੰ ਦੂਜੇ ਦੇਸ਼ ਵਿਚ ਗਿ੍ਰਫਤਾਰ ਕੀਤਾ ਜਾਂਦਾ ਹੈ ਤਾਂ ਗਿ੍ਰਫਤਾਰ ਕਰਨ ਵਾਲੇ ਦੇਸ਼ ਨੂੰ ਬਿਨਾਂ ਦੇਰੀ ਵੀ.ਸੀ.ਸੀ.ਆਰ. ਦੇ ਅਧਿਕਾਰਾਂ ਦੇ ਤਹਿਤ ਉਸ ਦੇ ਮੂਲ ਦੇਸ਼ ਨੂੰ ਜਾਣਕਾਰੀ ਦੇਣੀ ਹੋਵੇਗੀ। ਇਸ ਵਿਚ ਗਿ੍ਰਫਤਾਰ ਕੀਤੇ ਸ਼ਖਸ ਨੂੰ ਉਸ ਦੇਸ਼ ਦੇ ਡਿਪਲੋਮੈਟ ਜਾਂ ਅਧਿਕਾਰੀ ਨਾਲ ਮਿਲਵਾਉਣਾ ਸ਼ਾਮਲ ਹੈ।