ਦੋਹਾ ਸਮਝੌਤੇ ਨੂੰ ਪ੍ਰਭਾਵਿਤ ਕਰਨ ਲਈ ਪਾਕਿਸਤਾਨੀ ISI ਤੇ ISKP ਰਚ ਰਹੇ ਸਾਜਸ਼ਾਂ
Sunday, Sep 13, 2020 - 03:30 PM (IST)

ਕਾਬੁਲ- 9 ਸਤੰਬਰ ਨੂੰ ਅਫਗਾਨਿਸਤਾਨ ਦੇ ਉੁਪ ਰਾਸ਼ਟਰਪਤੀ ਅਮਰੁੱਲਾਹ ਸਲੇਹ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਦੀ ਜਾਨ ਵਾਲ-ਵਾਲ ਬਚੀ ਪਰ ਇਸ ਦੌਰਾਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਵੀ ਹੋਏ। ਇਸ ਸਭ ਨਾਲ ਅਮਰੀਕੀ ਤੇ ਭਾਰਤੀ ਖੁਫੀਆ ਏਜੰਸੀਆਂ ਨੂੰ ਇਹ ਸ਼ੱਕ ਪੈਦਾ ਹੋਇਆ ਕਿ ਪਾਕਿਸਤਾਨੀ ਦੇ ਇਸ਼ਾਰੇ 'ਤੇ ਇਹ ਹਮਲਾ ਕਰਵਾਇਆ ਗਿਆ ਤਾਂ ਕਿ ਦੋਹਾ ਸਮਝੌਤੇ ਨੂੰ ਰੱਦ ਕੀਤਾ ਜਾ ਸਕੇ। ਅਮਰੀਕਾ ਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤੇ ਨੂੰ ਦੋਹਾ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ, ਜੋ ਦੋਹਾ ਦੇ ਆਲੀਸ਼ਾਨ ਹੋਟਲ ਵਿਚ ਹੋਇਆ ਸੀ। ਇਹ ਅਫਗਾਨਿਸਤਾਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਵੱਡਾ ਤੇ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।
ਜਿਵੇਂ ਹੀ ਅਫਗਾਨ ਸ਼ਾਂਤੀ ਸਮਝੌਤੇ ਵਿਚ ਤੇਜ਼ੀ ਆਈ, ਇਸੇ ਦੌਰਾਨ ਪਾਕਿਸਤਾਨ-ਅਫਗਾਨਿਸਤਾਨ ਦੀ ਸਰਹੱਦ 'ਤੇ ਪਾਕਿਸਤਾਨੀ ਆਈ. ਐੱਸ. ਆਈ. ਨੇ ਧਿਆਨ ਦੂਜੇ ਪਾਸੇ ਲਿਆਉਣ ਲਈ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਲਈ ਇਸ ਵਲੋਂ ਇਸਲਾਮਕ ਸਟੇਟ ਖੋਰਾਸਨ ਪ੍ਰੋਵਿੰਸ ( ਆਈ. ਐੱਸ. ਕੇ. ਪੀ.) ਅੱਤਵਾਦੀ ਸੰਗਠਨ ਦੀ ਵਰਤੋਂ ਕੀਤੀ ਜਾ ਰਹੀ ਹੈ , ਜੋ ਭਾਰਤ, ਅਫਗਾਨਿਸਤਾਨ ਤੇ ਈਰਾਨ ਵਿਚ ਅੱਤਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਤਿਆਰੀਆਂ ਕੱਸ ਰਹੇ ਹਨ।
ਲਸ਼ਕਰ ਅਤੇ ਜੈਸ਼ ਦੇ ਅੱਤਵਾਦੀ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਯਾਨੀ ਆਈ. ਐਸ.ਆਈ. ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ (ਆਈ. ਐੱਸ. ਕੇ. ਪੀ) ਰਾਹੀਂ ਘੁਸਪੈਠ ਕਰ ਰਹੇ ਹਨ।
30 ਅਗਸਤ ਨੂੰ ਅਫਗਾਨਿਸਤਾਨ ਦੀ ਪੁਲਸ ਟੀਮ ਨੇ ਪੂਰਬੀ ਅਫਗਾਨਿਸਤਾਨ ਦੇ ਕੋਂਰਨ ਪ੍ਰਾਂਤ ਦੇ ਸਰਕਾਨੀ ਜ਼ਿਲ੍ਹੇ ਵਜੋਂ ਜਾਣੇ ਜਾਂਦੇ ਖਾਸ ਕੁਰੂ ਵਿੱਚ ਲਸ਼ਕਰ-ਏ-ਤੋਇਬਾ ਦੇ ਇਕ ਟ੍ਰਾਂਜ਼ਿਟ ਕੈਂਪ 'ਤੇ ਛਾਪਾ ਮਾਰਿਆ ਅਤੇ ਮੋਰਟਰਾਰ ਲਾਂਚਰਾਂ ਨੂੰ ਬਾਰੂਦ ਸਮੇਤ ਬਰਾਮਦ ਕੀਤਾ। ਭਾਰਤੀ ਖੁਫੀਆ ਏਜੰਸੀਆਂ ਕੋਲ ਲਸ਼ਕਰ ਅੱਤਵਾਦੀਆਂ ਦੇ ਇਨਪੁੱਟ ਹਨ, ਜੋ ਆਈ. ਐੱਸ. ਕੇ. ਪੀ. ਨਾਲ ਰਲੇ ਹੋਏ ਹਨ।