ਪਾਕਿ ਬਣਾ ਰਿਹੈ ਭਾਰਤ ''ਤੇ ਨਵੇਂ ਤਰੀਕੇ ਦੇ ਪ੍ਰਮਾਣੂੰ ਹਮਲੇ ਦੀ ਯੋਜਨਾ

02/14/2018 1:03:06 AM

ਵਾਸ਼ਿੰਗਟਨ—ਅਮਰੀਕਾ ਦੇ ਖੁਫੀਆ ਵਿਭਾਗ ਪ੍ਰਮੁੱਖ ਡੈਨ ਕੋਟਸ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਨਵੇਂ ਤਰੀਕੇ ਦੇ ਪ੍ਰਮਾਣੂੰ ਹਥਿਆਰ ਬਣਾ ਰਿਹਾ ਹੈ। ਇਸ 'ਚ ਘੱਟ ਦੂਰੀ ਤਕ ਮਾਰ ਕਰਨ ਵਾਲੇ ਪ੍ਰਮਾਣੂੰ ਹਥਿਆਰ ਸ਼ਾਮਲ ਹਨ। ਇਨ੍ਹਾਂ ਹਥਿਆਰਾਂ 'ਚ ਘੱਟ ਦੂਰੀ ਦੀ ਸਾਮਰਿਕ ਮਿਜ਼ਾਈਲਾਂ, ਸਮੁੰਦਰੀ ਕਰੂਜ ਮਿਜ਼ਾਈਲਾਂ ਅਤੇ ਲੰਬੀ ਦੂਰੀ ਦੀ ਬੈਲੇਸਟਿਕ ਮਿਜ਼ਾਈਲਾਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਨਾਲ ਇਲਾਕੇ 'ਚ ਅਸ਼ਾਂਤੀ ਫੈਲਣ ਦਾ ਖਤਰਾ ਹੈ। 
ਉਨ੍ਹਾਂ ਨੇ ਇਸ ਦੇ ਨਾਲ ਕਿਹਾ ਕਿ ਭਾਰਤ 'ਚ ਪਾਕਿਸਾਨ ਦੀ ਜ਼ਮੀਨ ਨਾਲ ਹੋਣ ਵਾਲੇ ਅੱਤਵਾਦੀ ਹਮਲੇ ਜਾਰੀ ਰਹਿਣਗੇ। ਅਮਰੀਕਾ ਵਲੋਂ ਇਹ ਚਿਤਾਵਨੀ ਜੰਮੂ-ਕਸ਼ਮੀਰ ਦੇ ਸੁੰਜਵਾਂ ਆਰਮੀ ਕੈਂਪ 'ਚ ਹੋਏ ਹਮਲੇ ਦੇ ਇਕ ਦਿਨ ਬਾਅਦ ਹੀ ਆਈ ਹੈ। ਭਾਰਤ ਦੇ ਜੰਮੂ ਕਸ਼ਮੀਰ ਦੇ ਸੁੰਜਵਾਂ ਆਰਮੀ ਕੈਂਪ 'ਚ ਸੋਮਵਾਰ ਨੂੰ ਜੈਸ਼-ਏ-ਮੁਹੰਮਦ ਵਲੋਂ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਹਮਲੇ 'ਚ ਭਾਰਤ ਦੇ 6 ਜਵਾਨ ਸ਼ਹੀਦ ਹੋਏ ਸੀ ਅਤੇ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਸੀ।
ਅਮਰੀਕਾ ਖੁਫੀਆ ਵਿਭਾਗ ਦੀ ਰਿਪੋਰਟ ਇਸ਼ਾਰਾ ਕਰਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਬੰਧਾਂ 'ਚ ਆਉਣ ਵਾਲੇ ਦਿਨਾਂ 'ਚ ਵੀ ਨਹੀਂ ਸੁਧਰਨਗੇ। ਸੁੰਜਵਾਂ ਆਰਮੀ ਕੈਂਪ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਪਾਕਿਸਤਾਨ ਨੂੰ ਇਨ੍ਹਾਂ ਹਰਕਤਾਂ ਦੀ ਕੀਮਤ ਚੁਕਾਉਣੀ ਹੋਵੇਗੀ। ਇਸ ਦੇ ਜਵਾਬ 'ਚ ਪਾਕਿਸਤਾਨ ਰੱਖਿਆ ਮੰਤਰੀ ਖੁਰਮ ਦਸਤਗੀਰ ਖਾਨ ਨੇ ਕਿਹਾ ਹੈ ਕਿ ਇਸਲਾਮਾਬਾਦ ਕਿਸੇ ਵੀ ਗਲਤੀ 'ਤੇ ਭਾਰਤ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦੇਵੇਗਾ। ਖਾਨ ਨੇ ਕਿਹਾ ਕਿ ਬਿਨਾ ਤੱਥਾਂ ਨੂੰ ਪ੍ਰਮਾਣਿਤ ਕੀਤੇ ਤੁਰੰਤ ਪਾਕਿਸਤਾਨ 'ਤੇ ਦੋਸ਼ ਲਗਾਉਣ ਦੀ ਬਜਾਏ ਭਾਰਤ ਨੂੰ ਪਾਕਿਸਤਾਨ ਖਿਲਾਫ ਸਰਕਾਰੀ ਜਾਸੂਸੀ ਕਰਵਾਉਣ 'ਤੇ ਜਵਾਬ ਦੇਣਾ ਚਾਹੀਦਾ ਹੈ।
ਉੱਥੇ ਹੀ ਅਮਰੀਕਾ ਖੁਫੀਆ ਵਿਭਾਗ ਦੇ ਚੀਫ ਕੋਟਸ ਨੇ ਸੀਨੇਟ ਦੀ ਸੈਲੇਕਟ ਕਮੇਟੀ ਦੇ ਸਾਹਮਣੇ ਕਿਹਾ ਹੈ ਕਿ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਸਮੂਹ ਭਾਰਤ ਅਤੇ ਅਫਗਾਨਿਸਤਾਨ 'ਚ ਹਮਲੇ ਦੀ ਯੋਜਨਾ ਬਣਾਉਣਗੇ ਅਤੇ ਹਮਲੇ ਕਰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਪਾਕਿਸਤਾਨ 'ਚ ਸੁਰੱਖਿਅਤ ਪਨਾਹ ਮਿਲੀ ਹੈ, ਜਿਸ ਦਾ ਉਹ ਫਾਇਦਾ ਚੁੱਕਣਾ ਜਾਰੀ ਰੱਖਣਗੇ। ਹਾਲਾਂਕਿ ਉਨ੍ਹਾਂ ਨੇ ਪਾਕਿਸਤਾਨ ਦੇ ਕਿਸੇ ਅੱਤਵਾਦੀ ਸੰਗਠਨ ਦਾ ਨਾਮ ਨਹੀਂ ਲਿਆ।


Related News