ਅਫ਼ਗਾਨਿਸਤਾਨ ’ਚ ਭੁੱਖਮਰੀ ਦਾ ਖ਼ਤਰਾ, ਭਾਰਤ ਨੂੰ ਅਨਾਜ ਪਹੁੰਚਾਉਣ ਤੋਂ ਰੋਕ ਰਿਹੈ ਪਾਕਿਸਤਾਨ

Tuesday, Nov 09, 2021 - 04:56 PM (IST)

ਅਫ਼ਗਾਨਿਸਤਾਨ ’ਚ ਭੁੱਖਮਰੀ ਦਾ ਖ਼ਤਰਾ, ਭਾਰਤ ਨੂੰ ਅਨਾਜ ਪਹੁੰਚਾਉਣ ਤੋਂ ਰੋਕ ਰਿਹੈ ਪਾਕਿਸਤਾਨ

ਇਸਲਾਮਾਬਾਦ : ਯੁੱਧਗ੍ਰਸਤ ਦੇਸ਼ ਅਫ਼ਗਾਨਿਸਤਾਨ ਦੇ ਹਾਲਾਤ ਤੋਂ ਪੂਰੀ ਦੁਨੀਆ ਜਾਣੂ ਹੈ ਪਰ ਇਸ ਸਾਲ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਅਫ਼ਗਾਨਿਸਤਾਨ ਦੀ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਅਤੇ ਇਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੇਸ਼ ਸੋਕੇ ਅਤੇ ਅਨਾਜ ਸੰਕਟ ਨਾਲ ਜੂਝ ਰਿਹਾ ਹੈ। ਭੋਜਨ ਅਤੇ ਹੋਰ ਮਨੁੱਖੀ ਸਹਾਇਤਾ ਲਈ ਤਾਲਿਬਾਨ ਦੇ ਨਵੇਂ ਸ਼ਾਸਕਾਂ ਦੀਆਂ ਅਪੀਲਾਂ ਨੂੰ ਦੁਨੀਆ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਹੈ। ਕਈ ਵੱਡੇ ਦੇਸ਼ਾਂ ਨੇ ਮਨੁੱਖੀ ਸਹਾਇਤਾ ਲਈ ਵਚਨਬੱਧਤਾ ਜਤਾਈ ਹੈ। ਤਾਲਿਬਾਨ ਦੇ 2 ਕਰੀਬੀ ਮਿੱਤਰ ਚੀਨ ਅਤੇ ਤੁਰਕੀ ਸਮੇਤ ਕੁਝ ਦੇਸ਼ ਅਫ਼ਗਾਨਿਸਤਾਨ ਨੂੰ ਮਦਦ ਦੇਣ ਵਿਚ ਸਫ਼ਲ ਵੀ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਟੀਕਾ ਲਗਵਾਉਂਦੇ ਹੀ ਬਦਲੀ ਔਰਤ ਦੀ ਕਿਸਮਤ, ਰਾਤੋ-ਰਾਤ ਬਣੀ ਕਰੋੜਪਤੀ

ਭਾਰਤ ਨੇ ਅਫ਼ਗਾਨਿਸਤਾਨ ਵਿਚ ਮਨੁੱਖੀ ਸਹਾਇਤਾ ਲਈ 50,000 ਟਨ ਕਣਕ ਦੀ ਘੋਸ਼ਣਾ ਕੀਤੀ ਅਤੇ ਪਾਕਿਸਤਾਨ ਨੂੰ ਬੇਨਤੀ ਕੀਤੀ ਕਿ ਉਹ ਕਾਬੁਲ ਤੱਕ ਅਨਾਜ ਪਹੁੰਚਾਉਣ ਲਈ ਦੇਸ਼ ਦੇ ਸੜਕ ਮਾਰਗਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਵੇ ਪਰ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇ ਮਾਮਲੇ ਵਿਚ ਪਾਕਿਸਤਾਨ ਗੰਦੀ ਰਾਜਨੀਤੀ ਕਰ ਰਿਹਾ ਹੈ। ਕਿਸੇ ਵੀ ਹਾਲਤ ਵਿਚ ਉਹ ਨਹੀਂ ਚਾਹੁੰਦਾ ਕਿ ਭਾਰਤੀ ਸਹਾਇਤਾ ਅਫ਼ਗਾਨਿਸਤਾਨ ਤੱਕ ਪਹੁੰਚੇ ਅਤੇ ਹਮੇਸ਼ਾ ਵਾਂਗ ਭਾਰਤ ਦਾ ਕਦ ਪਾਕਿਸਤਾਨ ਨਾਲੋਂ ਉੱਚਾ ਦਿਖੇ। ਅਮਰੀਕੀ ਫ਼ੌਜਾਂ ਦੇ ਪਿੱਛੇ ਹਟਣ ਅਤੇ ਤਾਲਿਬਾਨ ਸ਼ਾਸਨ ਦੇ ਆਉਣ ਤੋਂ ਬਾਅਦ, ਪਾਕਿਸਤਾਨ ਨੇ ਬੇਚੈਨੀ ਮਹਿਸੂਸ ਕੀਤੀ ਕਿ ਆਮ ਅਫ਼ਗਾਨ ਲੋਕਾਂ ਦਾ ਭਾਰਤ ਵੱਲ ਬਹੁਤ ਝੁਕਾਅ ਹੈ ਅਤੇ ਉਹ ਆਪਣੇ ਦੇਸ਼ ਦੇ ਅੰਦਰ ਅੱਤਵਾਦੀ ਗਤੀਵਿਧੀਆਂ ਨੂੰ ਸਹਾਇਤਾ ਅਤੇ ਉਤਸ਼ਾਹਿਤ ਕਰਨ ਲਈ ਪਾਕਿਸਤਾਨੀਆਂ ਨਾਲ ਨਫ਼ਰਤ ਕਰਦੇ ਹਨ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖ਼ਬਰੀ, 22 ਨਵੰਬਰ ਤੋਂ ਬ੍ਰਿਟੇਨ ਦੇਵੇਗਾ ਇਹ ਸਹੂਲਤਾਂ

ਇਕ ਸੱਚ ਇਹ ਵੀ ਹੈ ਕਿ ਅਫ਼ਗਾਨਿਸਤਾਨ ਦੇ ਵਿਕਾਸ ਵਿਚ ਪਾਕਿਸਤਾਨ ਭਾਰਤ ਦਾ ਮੁਕਾਬਲਾ ਨਹੀਂ ਕਰ ਸਕਿਆ। ਪਾਕਿਸਤਾਨ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਅਫ਼ਗਾਨਿਸਤਾਨ ਵਿਚ ਕਣਕ ਅਤੇ ਦਵਾਈਆਂ ਦੀ ਜ਼ਮੀਨੀ ਆਵਾਜਾਈ ਲਈ ਭਾਰਤੀ ਬੇਨਤੀ ਨੂੰ ਸਵੀਕਾਰ ਕਰ ਲਵੇਗਾ ਪਰ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸ਼ਕਤੀਆਂ ਇਸ ਨੂੰ ਮਜ਼ਬੂਰ ਕਰ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਨੇ ਕੁਝ ਸਾਲ ਪਹਿਲਾਂ ਆਪਣੇ ਖੇਤਰ ਵਿਚ ਭਾਰਤੀ ਜਹਾਜ਼ਾਂ ਦੀਆਂ ਵਪਾਰਕ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਅਜੇ ਵੀ ਲਾਗੂ ਹੈ। ਹਾਲਾਂਕਿ ਅਕਤੂਬਰ ਦੇ ਅਖੀਰ ਵਿਚ ਇਸਨੇ ਸ਼੍ਰੀਨਗਰ ਤੋਂ ਸ਼ਾਰਜਾਹ ਤੱਕ ਨਾਗਰਿਕ ਉਡਾਣਾਂ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜੋ ਇਕ ਹਫ਼ਤੇ ਤੋਂ ਵੱਧ ਨਹੀਂ ਚੱਲੀ।

ਇਹ ਵੀ ਪੜ੍ਹੋ : ਪਾਕਿ 'ਚ ਮਹਿੰਗਾਈ ਬੇਲਗਾਮ, ਇਮਰਾਨ ਦਾ ਦਾਅਵਾ-ਹਰ ਚੀਜ਼ ਹੋਵੇਗੀ ਸਸਤੀ ਪਰ ਕਰਨਾ ਪਵੇਗਾ ਇਹ ਕੰਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News