UNGA ’ਚ ਬੋਲਿਆ ਭਾਰਤ, ਅੱਗ ਬੁਝਾਉਣ ਵਾਲੇ ਦੇ ਰੂਪ 'ਚ ਪਾਕਿਸਤਾਨ ਲਗਾ ਰਿਹੈ ਅੱਗ

Saturday, Sep 25, 2021 - 11:18 AM (IST)

UNGA ’ਚ ਬੋਲਿਆ ਭਾਰਤ, ਅੱਗ ਬੁਝਾਉਣ ਵਾਲੇ ਦੇ ਰੂਪ 'ਚ ਪਾਕਿਸਤਾਨ ਲਗਾ ਰਿਹੈ ਅੱਗ

ਸੰਯੁਕਤ ਰਾਸ਼ਟਰ (ਭਾਸ਼ਾ): ਭਾਰਤ ਨੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਸ਼ਮੀਰ ਮੁੱਦੇ ਦਾ ਰਾਗ ਅਲਾਪਨ ’ਤੇ ਇਸ ਦੇ ਜਵਾਬ ਵਿਚ ਕਿਹਾ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ, ਜਿੱਥੇ ਅੱਤਵਾਦੀ ਬਿਨ੍ਹਾਂ ਕਿਸੇ ਰੋਕ-ਟੋਕ ਦੇ ਆ-ਜਾ ਸਕਦੇ ਹਨ। ਭਾਰਤ ਨੇ ਕਿਹਾ ਕਿ ਪਾਕਿਸਤਾਨ ‘ਅੱਗ ਲਗਾਉਣ ਵਾਲਾ’ ਹੈ ਜਦੋਂ ਕਿ ਖ਼ੁਦ ਨੂੰ ‘ਅੱਗ ਬੁਝਾਉਣ ਵਾਲੇ’ ਦੇ ਰੂਪ ਵਿਚ ਪੇਸ਼ ਕਰਨ ਦਾ ਦਿਖਾਵਾ ਕਰਦਾ ਹੈ ਅਤੇ ਪੂਰੀ ਦੁਨੀਆ ਨੂੰ ਉਸ ਦੀਆਂ ਨੀਤੀਆਂ ਦੇ ਕਾਰਨ ਤਕਲੀਫ਼ ਝੱਲਣੀ ਪੈਂਦੀ ਹੈ, ਕਿਉਂਕਿ ਉਹ ਅੱਤਵਾਦੀਆਂ ਨੂੰ ਪਾਲਦਾ ਹੈ।

ਇਹ ਵੀ ਪੜ੍ਹੋ: PM ਮੋਦੀ ਨਾਲ ਮੁਲਾਕਾਤ ’ਚ ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦੱਸਿਆ 'ਅੱਤਵਾਦੀਆਂ ਦਾ ਟਿਕਾਣਾ'

ਸੰਯੁਕਤ ਰਾਸ਼ਟਰ ਵਿਚ ਭਾਰਤੀ ਪ੍ਰਥਮ ਸਕੱਤਰ ਸਨੇਹਾ ਦੁਬੇ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸ਼ੁੱਕਰਵਾਰ ਨੂੰ ਕਿਹਾ, ‘ਪਾਕਿਸਤਾਨ ਦੇ ਨੇਤਾ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਨੂੰ ਵਿਸ਼ਵ ਮੰਚ ’ਤੇ ਲਿਆਉਣ ਅਤੇ ਝੂਠ ਫੈਲਾ ਕੇ ਇਸ ਪ੍ਰਸਿੱਧ ਮੰਚ ਦਾ ਅਕਸ ਖ਼ਰਾਬ ਕਰਨ ਦੀ ਇਕ ਹੋਰ ਕੋਸ਼ਿਸ਼ ਦੇ ਜਵਾਬ ਵਿਚ ਅਸੀਂ ਆਪਣੇ ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਾਂ।’ ਨੌਜਵਾਨ ਭਾਰਤੀ ਡਿਪਲੋਮੈਟ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਵਿਚ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਨ ’ਤੇ ਪਾਕਿਸਤਾਨ ਦੀ ਨਿੰਦਾ ਕਰਦੇ ਹੋਏ ਕਿਹਾ, ‘ਇਸ ਤਰ੍ਹਾਂ ਦੇ ਬਿਆਨ ਵਾਲਿਆਂ ਅਤੇ ਝੂਠ ਬੋਲਣ ਵਾਲਿਆਂ ਦੀ ਸਮੂਹਕ ਤੌਰ ’ਤੇ ਨਿੰਦਾ ਕੀਤੀ ਜਾਣੀ ਚਾਹੀਦੀ। ਲਗਾਤਾਰ ਝੂਠ ਬੋਲਣ ਵਾਲੇ ਅਤੇ ਅਜਿਹੀ ਸੋਚ ਵਾਲੇ ਲੋਕ ਤਰਸ ਦੇ ਪਾਤਰ ਹਨ। ਮੈਂ ਇਸ ਮੰਚ ਤੋਂ ਸਪਸ਼ਟ ਗੱਲ ਰੱਖ ਰਹੀ ਹਾਂ।’

ਇਹ ਵੀ ਪੜ੍ਹੋ: ਨਿਊਯਾਰਕ ਪੁੱਜੇ PM ਮੋਦੀ ਦਾ ਹੋਇਆ ਸ਼ਾਨਦਾਰ ਸਵਾਗਤ, ਗੂੰਜੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ (ਵੇਖੋ ਵੀਡੀਓ)

ਦੁਬੇ ਨੇ ਕਿਹਾ, ‘ਅਸੀਂ ਸੁਣਦੇ ਆ ਰਹੇ ਹਾਂ ਕਿ ਪਾਕਿਸਤਾਨ ‘ਅੱਤਵਾਦ ਦਾ ਸ਼ਿਕਾਰ’ ਹੈ। ਇਹ ਉਹ ਦੇਸ਼ ਹੈ ਜਿਸ ਨੇ ਖ਼ੁਦ ਅੱਗ ਲਗਾਈ ਹੈ ਅਤੇ ਖ਼ੁਦ ਨੂੰ ਅੱਗ ਬੁਝਾਉਣ ਵਾਲੇ ਦੇ ਰੂਪ ਵਿਚ ਪੇਸ਼ ਕਰਦਾ ਹੈ। ਪਾਕਿਸਤਾਨ ਅੱਤਵਾਦੀਆਂ ਨੂੰ ਇਸ ਉਮੀਦ ਵਿਚ ਪਾਲਦਾ ਹੈ ਕਿ ਉਹ ਸਿਰਫ਼ ਗੁਆਂਢੀਆਂ ਨੂੰ ਨੁਕਸਾਨ ਪਹੁੰਚਾਉਣਗੇ। ਖੇਤਰ ਅਤੇ ਅਸਲ ਵਿਚ ਪੂਰੀ ਦੁਨੀਆ ਨੂੰ ਉਨ੍ਹਾਂ ਦੀਆਂ ਨੀਤੀਆਂ ਕਾਰਨ ਨੁਕਸਾਨ ਝੱਲਣਾ ਪਿਆ ਹੈ। ਦੂਜੇ ਪਾਸੇ ਉਹ ਆਪਣੇ ਦੇਸ਼ ਵਿਚ ਫਿਰਕੂ ਹਿੰਸਾ ਨੂੰ ਅੱਤਵਾਦੀਆਂ ਕਾਰਵਾਈਆਂ ਦੀ ਆੜ ਵਿਚ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ ਖਾਨ ਨੇ ਆਪਣੇ ਸੰਬੋਧਨ ਵਿਚ 5 ਅਗਸਤ 2019 ਨੂੰ ਧਾਰਾ 370 ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਅਤੇ ਪਾਕਿਸਤਾਨ ਸਮਰਥਕ ਵੱਖਵਾਦੀ ਨੇਤਾ ਸਯਦ ਅਲੀ ਸ਼ਾਹ ਗਿਲਾਨੀ ਦੇ ਦਿਹਾਂਤ ਦੇ ਬਾਰੇ ਵਿਚ ਗੱਲ ਕੀਤੀ।

ਇਹ ਵੀ ਪੜ੍ਹੋ: ਇਟਲੀ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖਬਰੀ, ਕੋਵੀਸ਼ੀਲਡ ਵੈਕਸੀਨ ਨੂੰ ਮਿਲੀ ਮਨਜ਼ੂਰੀ

ਜਵਾਬ ਦੇਣ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਦੁਬੇ ਨੇ ਦ੍ਰਿੜ੍ਹਤਾ ਨਾਲ ਦੁਹਰਾਇਆ ਕਿ ਸਮੂਚੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ‘ਹਮੇਸ਼ਾ ਭਾਰਤ ਦਾ ਅਨਿੱਖੜਵਾਂ ਹਿੱਸਾ’ ਸਨ ਅਤੇ ਰਹਿਣਗੇ। ਇਸ ਵਿਚ ਉਹ ਖੇਤਰ ਵੀ ਸ਼ਾਮਲ ਹਨ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਿਚ ਹਨ। ਅਸੀਂ ਪਾਕਿਸਤਾਨ ਨੂੰ ਉਸ ਦੇ ਨਾਜਾਇਜ਼ ਕਬਜ਼ੇ ਵਾਲੇ ਸਾਰੇ ਖੇਤਰਾਂ ਨੂੰ ਤੁਰੰਤ ਖਾਲ੍ਹੀ ਕਰਨ ਦੀ ਬੇਨਤੀ ਕਰਦੇ ਹਾਂ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News