ਅਫਗਾਨਿਸਤਾਨ ਤੋਂ ਆਉਣ ਵਾਲੇ 4,000 ਲੋਕਾਂ ਦੇ ਰੁਕਣ ਦਾ ਪ੍ਰਬੰਧ ਕਰ ਰਿਹੈ ਪਾਕਿ

08/27/2021 11:08:34 PM

ਇਸਲਾਮਾਬਾਦ-ਪਾਕਿਸਤਾਨ ਅਫਗਾਨਿਸਤਾਨ ਤੋਂ ਆਉਣ ਵਾਲੇ ਕਰੀਬ 4000 ਲੋਕਾਂ ਦੇ ਰੁਕਣ ਦਾ ਇੰਤਜ਼ਾਮ ਕਰ ਰਿਹਾ ਹੈ, ਜਿਨ੍ਹਾਂ 'ਚ ਜ਼ਿਆਦਾਤਰ ਅਫਗਾਨ ਨਾਗਰਿਕ ਹਨ। ਇਹ ਲੋਕ ਇਕ ਕਮੇਟੀ ਦੀ ਮਿਆਦ ਲਈ ਪਾਕਿਸਤਾਨ 'ਚ ਰੁਕਣਗੇ। ਅਮਰੀਕੀ ਦੂਤਘਰ ਨੇ ਪਾਕਿਸਤਾਨ ਸਰਕਾਰ ਤੋਂ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਉਨ੍ਹਾਂ ਦੇ ਫੌਜੀਆਂ ਦੀ ਵਾਪਸੀ ਲਈ ਤੈਅ 31 ਅਗਸਤ ਦੀ ਸਮੇਂ ਸੀਮਾ ਤੋਂ ਪਹਿਲਾਂ ਨਿਕਾਸੀ ਦੀਆਂ ਕੋਸ਼ਿਸ਼ਾਂ 'ਚ ਮਦਦ ਕਰਨ ਦਾ ਬੇਨਤੀ ਕੀਤੀ ਸੀ।

ਇਹ ਵੀ ਪੜ੍ਹੋ : ਅਮਰੀਕਾ : ਜਸਟਿਸ ਵਿਭਾਗ ਕਰੇਗਾ ਨਿਊਯਾਰਕ ਸਿਟੀ ਜੇਲ੍ਹ ਨੂੰ ਬੰਦ

ਅਧਿਕਾਰੀਆਂ ਨੇ ਕਿਹਾ ਕਿ ਦੂਤਘਰ ਨੇ ਤਿੰਨ ਸ਼੍ਰੇਣੀਆਂ ਤਹਿਤ ਯਾਤਰੀਆਂ ਨੂੰ ਰਹਿਣ ਜਾਂ ਟ੍ਰਾਂਸਫਰ ਕਰਨ ਦੀ ਇਜਾਜ਼ਤ ਮੰਗੀ, ਜੋ ਅਮਰੀਕੀ ਡਿਪਲੋਮੈਟ/ਨਾਗਰਿਕ, ਅਫਗਾਨ ਨਾਗਰਿਕ ਅਤੇ ਹੋਰ ਦੇਸ਼ਾਂ ਦੇ ਲੋਕ ਹਨ। ਯੁੱਧ ਦੌਰਾਨ ਨਾਟੋ ਦੇ ਫੌਜੀ ਬਲਾਂ ਦੀ ਸਹਾਇਤਾ ਕਰਨ ਵਾਲੇ ਅਫਗਾਨਾਂ ਸਮੇਤ ਲਗਭਗ 4000 ਲੋਕਾਂ ਨੂੰ ਅਮਰੀਕਾ ਲਿਜਾਣ ਤੋਂ ਪਹਿਲਾਂ ਕੁਝ ਸਮੇਂ ਲਈ ਕਰਾਚੀ ਅਤੇ ਇਸਲਾਮਾਬਾਦ ਲਿਆਇਆ ਜਾਵੇਗਾ। ਇਸਲਾਮਾਬਾਦ ਪ੍ਰਸ਼ਾਸਨ ਆਉਣ ਵਾਲੇ ਲੋਕਾਂ ਦੇ ਰਹਿਣ ਲਈ ਉਪਾਅ ਕਰ ਰਿਹਾ ਹੈ ਅਤੇ ਉਸ ਨੇ ਰਾਜਧਾਨੀ ਅਤੇ ਗੁਆਂਢੀ ਰਾਵਲਪਿੰਡੀ 'ਚ 150 ਤੋਂ ਜ਼ਿਆਦਾ ਹੋਟਲਾਂ ਨੂੰ ਵਿਦੇਸ਼ੀਆਂ ਨੂੰ ਲਗਭਗ ਤਿੰਨ ਹਫਤੇ ਤੱਕ ਰੱਖਣ ਲਈ ਸਥਾਨਕ ਮਹਿਮਾਨਾਂ ਦੀ ਬੁਕਿੰਗ ਬੰਦ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ :ਕੋਵਿਡ-19 ਟੀਕਾਕਰਨ : ਪਾਕਿ ਨੇ ਪੰਜ ਕਰੋੜ ਖੁਰਾਕ ਦਾ ਅੰਕੜਾ ਕੀਤਾ ਪਾਰ

ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡਾ ਅਤੇ ਰਾਜਧਾਨੀ ਤੋਂ ਹਵਾਈ ਅੱਡੇ ਨੂੰ ਜੋੜਨ ਵਾਲੇ ਮੁੱਖ ਰਾਜਮਾਰਗ ਦੇ ਨੇੜੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਿੰਧ ਸੂਬੇ ਦੀ ਸਰਕਾਰ ਵੀ ਕਰਾਚੀ 'ਚ ਯਾਤਰੀਆਂ ਦੇ ਰਹਿਣ ਦੀ ਵਿਵਸਥਾ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤ 'ਚ ਸ਼ਨੀਵਾਰ ਨੂੰ ਕਰਾਚੀ 'ਚ ਪੰਜ ਵਿਸ਼ੇਸ਼ ਉਡਾਣਾਂ ਦੇ ਪਹੁੰਚਣ ਦੀ ਉਮੀਦ ਹੈ, ਇਸ ਤੋਂ ਬਾਅਦ ਇਸਲਾਮਾਬਾਦ ਅਤੇ ਮੁਲਤਾਨ, ਫੈਸਲਾਬਾਦ ਅਤੇ ਪੇਸ਼ਾਵਾਰ ਵਰਗੇ ਹੋਰ ਸ਼ਹਿਰਾਂ ਲਈ ਉਡਾਣਾਂ ਹੋਣਗੀਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News