ਪਾਕਿਸਤਾਨ ਇਕ ਅੱਤਵਾਦੀ ਦੇਸ਼, ਇਸ ਦਾ ਮੁਕੰਮਲ ਬਾਈਕਾਟ ਜ਼ਰੂਰੀ: ਬੈਲਜੀਅਮ ਸੈਨੇਟਰ

Tuesday, Oct 05, 2021 - 01:53 PM (IST)

ਬ੍ਰਸਲਸ: ਬੈਲਜੀਅਮ ਦੇ ਇਕ ਸੈਨੇਟਰ ਫਿਲਿਪ ਡਿਵਿੰਟਰ ਨੇ ਕਿਹਾ ਹੈ ਕਿ ਪਾਕਿਸਤਾਨ ਇਕ ਅੱਤਵਾਦੀ ਦੇਸ਼ ਹੈ ਅਤੇ ਉਹ ਕੌਮਾਂਤਰੀ ਅੱਤਵਾਦ ਦੀ ਹਮਾਇਤ ਕਰਦਾ ਹੈ। ਇਹ ਤਾਲਿਬਾਨ ਜਿੰਨਾ ਵੱਡਾ ਖ਼ਤਰਾ ਹੈ। ਇਹ ਖ਼ਤਰਾ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਭਵਿੱਖ ਵਿਚ ਵੀ ਹੋਵੇਗਾ। ਸਾਨੂੰ ਇਸ ਖ਼ਤਰੇ ਨਾਲ ਨਜਿੱਠਣਾ ਹੋਵੇਗਾ। ਪਾਕਿਸਤਾਨ ਦੇ ਮੁਕੰਮਲ ਬਾਈਕਾਟ ਦੀ ਲੋੜ ਹੈ, ਕਿਉਂਕਿ ਪਾਕਿਸਤਾਨ ਪੂਰੇ ਖ਼ੇਤਰ ਨੂੰ ਡਾਵਾਂਡੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਯੂਰਪੀਨ ਯੂਨੀਅਨ ਦੀ ਸਿਆਸੀ ਰਿਪੋਰਟ ਵਿਚ ਫਿਲਿਪ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਮਦਦ ਨਾਲ ਤਾਲਿਬਾਨ ਦੁਨੀਆ ਲਈ ਇਕ ਵੱਡਾ ਫ਼ੌਜੀ, ਅੱਤਵਾਦੀ ਅਤੇ ਸੁਰੱਖਿਆ ਪੱਖੋਂ ਖ਼ਤਰਾ ਹੈ। ਇਸ ਖ਼ੇਤਰ ਵਿਚ ਅਮਰੀਕਾ ਦੀ ਅਗਵਾਈ ਵਾਲੀਆਂ ਫ਼ੌਜਾਂ ਦੀ ਹਾਰ ਪਿੱਛੋਂ ਹੁਣ ਯੂਰਪ ਤੋਂ ਸੀਰੀਆ ਦੀ ਯਾਤਰਾ ਕਰਨ ਵਾਲੇ ਕੱਟੜਪੰਥੀ ਮੁਸਲਮਾਨਾਂ ਲਈ ਨਵੀਂਆਂ ਸੰਭਾਵਨਾਵਾਂ ਖੁੱਲ੍ਹ ਗਈਆਂ ਹਨ। ਇਸ ਨਾਲ ਕੌਮਾਂਤਰੀ ਅੱਤਵਾਦ ਨੂੰ ਹੱਲਾਸ਼ੇਰੀ ਮਿਲੇਗੀ। ਤਾਲਿਬਾਨ ਕੋਲ ਪੈਸਾ, ਤਜ਼ਰਬਾ ਅਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਸੰਗਠਿਤ ਕਰਨ ਲਈ ਸੋਮੇ ਹਨ। ਇਹ ਇਕ ਵੱਡਾ ਖ਼ਤਰਾ ਹੈ ਅਤੇ ਸਾਨੂੰ ਇਸ ਖ਼ਤਰੇ ਪ੍ਰਤੀ ਚੌਕਸ ਹੋਣਾ ਚਾਹੀਦਾ ਹੈ।
 


cherry

Content Editor

Related News